ਇੰਟਰਨੈਸ਼ਨਲ ਡੈਸਕ: ਇਸਲਾਮਿਕ ਸਹਿਯੋਗ ਸੰਗਠਨ ((Organisation of Islamic Cooperation (OIC) ਨੇ ਅਫ਼ਗਾਨਿਸਤਾਨ ’ਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਨਾਲ ਹੀ OIC ਨੇ ਅਫ਼ਗਾਨੀ ਨਾਗਰਿਕਾਂ ’ਤੇ ਹੋ ਰਹੇ ਹਮਲਿਆਂ ਦੀ ਵੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਅਫ਼ਗਾਨ ਵਿਦੇਸ਼ ਮੰਤਰਾਲੇ ਨੇ OIC ਦੇ ਬਿਆਨ ’ਚ ਸਵਾਗਤ ਕੀਤਾ। ਅਫ਼ਗਾਨਿਸਤਾਨ ਨੇ ਸੰਗਠਨ ਤੋਂ ਇਸਲਾਮਿਕ ਦੇਸ਼ਾਂ ਅਤੇ ਪ੍ਰਮਾਣਿਤ ਇਸਲਾਮੀ ਸੰਸਥਾਵਾਂ ਦਾ ਸਮਰਥਨ ਹਾਸਲ ਕਰਨ ’ਚ ਵੱਧ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਤਾਂਕਿ ਅਫ਼ਗਾਨਿਸਤਾਨ ’ਚ ਹਮਲਿਆਂ ਅਤੇ ਹੱਤਿਆ ਦੀ ਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ ਅਤੇ ਤਾਲਿਬਾਨ ਮਨੁੱਖਤਾ ਦੇ ਖ਼ਿਲਾਫ ਆਪਣੇ ਅਪਰਾਧਾਂ ਦੇ ਲਈ ਜਵਾਬਦੇਹ ਹੋਵੇ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ OIC ਨੇ ਇਕ ਬਿਆਨ ਜਾਰੀ ਕਰ ਰਿਹਾ ਸੀ ਕਿ ਅਫ਼ਗਾਨਿਸਤਾਨ ’ਚ ਨਾਗਰਿਕਾਂ ’ਤੇ ਹੋ ਰਹੇ ਅੱਤਿਆਚਾਰਾਂ ਦੀ ਅਸੀਂ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਾਂ।ਇਸ ਦੇ ਨਾਲ ਹੀ ਸੰਗਠਨ ’ਚ ਕਿਹਾ ਸੀ ਕਿ ਉਹ ਤਾਲਿਬਾਨ ਵਲੋਂ ਦੇਸ਼ ’ਚ ਫੈਲਾਈ ਜਾ ਰਹੀ ਹਿੰਸਾ ਨੂੰ ਲੈ ਕੇ ਬੇਹੱਦ ਚਿੰਤਤ ਹੈ। OIC ਨੇ ਬਿਆਨ ’ਚਕਿਹਾ ਕਿ ਉਹ ਤੱਤਕਾਲ ਯੁੱਧ ਵਿਰਾਮ ਦੀ ਅਪੀਲ ਕਰਦਾ ਹੈ। OIC ਨੇ ਅਫ਼ਗਾਨ ’ਚ ਸ਼ਾਂਤੀ ਅਤੇ ਸੁਲਹਾ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਵੀ ਦੋਹਰਾਈ।
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਅਫਗਾਨਿਸਤਾਨ, 1 ਦੀ ਮੌਤ, 6 ਹੋਰ ਜ਼ਖ਼ਮੀ
NEXT STORY