ਕਾਬੁਲ— ਅਫਗਾਨਿਸਤਾਨ ਦੇ ਬਦਘਿਸ ਸੂਬੇ ਦੇ ਬਾਲਾ ਮੁਰਘਾਬ ਜ਼ਿਲੇ 'ਚ ਪਿਛਲੇ 24 ਘੰਟਿਆਂ 'ਚ ਫੌਜ ਦੀ ਕਾਰਵਾਈ 'ਚ 50 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ ਤੇ ਹੋਰ ਕਈ ਜ਼ਖਮੀ ਹੋਏ ਹਨ। ਫੌਜ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਮੁਹਿੰਮ 'ਚ ਹੁਣ ਤੱਕ 51 ਅੱਤਵਾਦੀ ਮਾਰੇ ਗਏ ਤੇ ਹੋਰ ਕਈ ਜ਼ਖਮੀ ਹੋਏ ਹਨ। ਸਥਾਨਕ ਪੱਤਰਕਾਰ ਏਜੰਸੀ ਪਾਜਹੋਕ ਨੇ ਦੱਸਿਆ ਕਿ ਬਾਲਾ ਮੁਰਘਾਬ ਜ਼ਿਲੇ ਦੇ ਚਾਰਾਂ ਪਾਸਿਓਂ ਆਪਣੀ ਬੜਤ ਬਣਾ ਲਈ ਹੈ। ਤਾਲਿਬਾਨ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜ਼ਿੰਬਾਬਵੇ: ਚੱਕਰਵਾਤ ਕਾਰਨ 24 ਲੋਕਾਂ ਦੀ ਮੌਤ, ਕਈ ਲਾਪਤਾ
NEXT STORY