ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਸਵੇਰੇ ਇਕ ਕਾਰ ਵਿਚ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਬੁਲਾਰੇ ਨੇ ਜਾਣਕਾਰੀ ਦਿੱਤੀ,''ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 7:25 ਵਜੇ ਹੋਇਆ। ਸਵੇਰੇ ਦੇ ਸਮੇਂ ਜਦੋਂ ਸਾਰੇ ਲੋਕ ਆਪਣੇ ਕੰਮਾਂ 'ਤੇ ਜਾ ਰਹੇ ਸਨ ਉਦੋਂ ਕਾਬੁਲ ਸ਼ਹਿਰ ਦੇ ਪੀ.ਡੀ. 15 ਵਿਚ ਦੇ ਕਸਾਬਾ ਖੇਤਰ ਵਿਚ ਜ਼ਬਰਦਸਤ ਧਮਾਕਾ ਹੋਇਆ।'' ਇਸ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਧਮਾਕੇ ਕਾਰਨ ਖੇਤਰ ਵਿਚ ਦੂਜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ। ਹਾਲੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਅਮਰੀਕਾ 'ਚ ਨਿਸ਼ਾਨਾ ਬਣਾਏ ਗਏ ਧਾਰਮਿਕ ਸਮੂਹਾਂ 'ਚ ਤੀਜੇ ਨੰਬਰ 'ਤੇ ਸਿੱਖ : ਰਿਪੋਰਟ
NEXT STORY