ਕਾਬੁਲ (ਏ. ਐੱਨ. ਆਈ.)- ਅਫਗਾਨਿਸਤਾਨ ਦੇ ਸੈਂਟਰਲ ਬੈਂਕ ਨੇ ਪਿਛਲੇ ਹਫਤੇ ਤੋਂ ਦੇਸ਼ ਦੇ ਦੱਖਣ-ਪੱਛਮੀ ਖੇਤਰ ’ਚ ਅਫਗਾਨ ਕਰੰਸੀ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਕੀਤੀ ਹੈ ਅਤੇ ਉਸ ਵਲੋਂ ਜਲਦ ਹੀ ਪਾਕਿਸਤਾਨੀ ਕਰੰਸੀ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਤਿੱਖੀ ਨੁਕਤਾਚੀਨੀ ਮਗਰੋਂ PM ਟਰੂਡੋ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸੈਂਟਰਲ ਬੈਂਕ ਨੇ ਦੇਸ਼ ਦੇ ਦੱਖਣ-ਪੱਛਮੀ ਸੂਬਿਆਂ ਦੇ ਨਿਵਾਸੀਆਂ ਨੂੰ ਪਾਕਿਸਤਾਨੀ ਕਰੰਸੀ ਦੀ ਵਰਤੋਂ ਕਰ ਕੇ ਵਪਾਰਕ ਲੈਣ-ਦੇਣ ਕਰਨ ਲਈ ਢਾਈ ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਇਸ ਤੋਂ ਬਾਅਦ ਵਿਦੇਸ਼ੀ ਕਰੰਸੀ ਵਿੱਚ ਲੈਣ-ਦੇਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਘੋਸ਼ਣਾ ਵਿਚ ਵਿਸ਼ੇਸ਼ ਰੂਪ ਨਾਲ ਕੰਧਾਰ, ਉਰੂਜਗਨ, ਹੇਲਮੰਦ, ਜਾਬੁਲ ਅਤੇ ਡਾਯਕੁੰਡੀ ਦੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤ 'ਚ 2 ਦਿਨ ਫਸੇ ਟਰੂਡੋ ਨੇ ਠੁਕਰਾਈ India ਦੀ ਪੇਸ਼ਕਸ਼, ਇੰਤਜ਼ਾਰ ਨੂੰ ਦਿੱਤੀ ਤਵੱਜੋ, ਜਾਣੋ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਤਿੱਖੀ ਨੁਕਤਾਚੀਨੀ ਮਗਰੋਂ PM ਟਰੂਡੋ ਦਾ ਪਹਿਲਾ ਬਿਆਨ ਆਇਆ ਸਾਹਮਣੇ
NEXT STORY