ਇੰਟਰਨੈਸ਼ਲਨ ਡੈਸਕ: ਅਫਗਾਨਿਸਤਾਨ ’ਚ ਤਾਲਿਬਾਨ ਵਲੋਂ ਮਚਾਈ ਜਾ ਰਹੀ ਹੈ ਤਬਾਹੀ ਦੇ ਪਿੱਛੇ ਪਾਕਿਸਤਾਨ ਦੀ ਭੂਮਿਕਾ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਅਫਗਾਨਿਸਤਾਨ ਰੱਖਿਆ ਮੰਤਰਾਲੇ ਨੇ ਪਾਕਿ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਤਾਲਿਬਾਨ ਦੇ ਖ਼ਿਲਾਫ਼ ਹਮਲੇ ’ਚ ਮਾਰੇ ਗਏ 112 ਤਾਲਿਬਾਨੀਆਂ ’ਚੋਂ ਘੱਟੋ-ਘੱਟ 30 ਪਾਕਿਸਤਾਨੀ ਮੁੰਡੇ ਵੀ ਸ਼ਾਮਲ ਹਨ। ਇਹ ਅੱਤਵਾਦੀ ਅਲ-ਕਾਇਦਾ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਹਨ।
ਮੰਤਰਾਲੇ ਨੇ ਦੱਸਿਆ ਕਿ 6 ਅਗਸਤ ਨੂੰ ਲਸ਼ਕਰਗਾਹ ਸ਼ਹਿਰ ’ਚ ਹੋਏ ਹਵਾਈ ਹਮਲੇ ’ਚ ਕੁਝ 112 ਤਾਲਿਬਾਨ ਅੱਤਵਾਦੀ ਮਾਰੇ ਗਏ। ਅਫਗਾਨ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਦੱਸਿਆ ਹੈ ਕਿ ਹੇਲਮੰਦ ਪ੍ਰਾਂਤੀ ਕੇਂਦਰ ਦੇ ਬਾਹਰੀ ਇਲਾਕੇ ’ਚ ਕੀਤੇ ਗਏ ਹਵਾਈ ਹਮਲੇ ’ਚ 31 ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ ਦੁਸ਼ਮਣਾਂ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਭਾਰੀ ਮਾਤਰਾ ’ਚ ਹਥਿਆਰ ਵੀ ਨਸ਼ਟ ਕੀਤੇ ਗਏ ਹਨ। ਹਾਲ ਹੀ ’ਚ ਅਫਗਾਨ ਫੌਜ ਨੇ ਤਾਲਿਬਾਨ ’ਤੇ ਕਾਰਵਾਈ ਦੌਰਾਨ ਪਾਕਿਸਤਾਨ ਫੌਜ ਦੇ ਇਕ ਮਿਲਟਰੀ ਅਧਿਕਾਰੀ ਨੂੰ ਮਾਰ ਸੁੱਟਿਆ ਸੀ ਜੋ ਤਾਲਿਬਾਨ ਵਲੋਂ ਲੜਾਈ ਲੀਡ ਕਰ ਰਹੇ ਸਨ। ਅਫਗਾਨਿਸਤਾਨ ਨੇ ਪਾਕਿ ’ਤੇ ਲਗਾਤਾਰ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਰਕਾਰ ਆਪਣੀ ਜ਼ਮੀਨ ’ਤੇ ਅੱਤਵਾਦੀਆਂ ਨੂੰ ਪਨਾਹ ਦਿੰਦੀ ਹੈ ਅਤੇ ਤਾਲਿਬਾਨ ਦਾ ਸਮਰਥਨ ਕਰਦੀ ਹੈ।
ਸੰਯੁਕਤ ਰਾਸ਼ਟਰ ’ਚ ਅਫਗਾਨਿਸਤਾਨ ਦੇ ਰਾਜਪੂਤ ਗੁਲਾਮ ਇਸਾਕਜਈ ਨੇ 6 ਅਗਸਤ ਨੂੰ ਕਿਹਾ ਕਿ ਅਫਗਾਨਿਸਤਾਨ ਆਪਣੇ ਦਾਅਵੇ ਦੇ ਸਮਰਥਨ ’ਚ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਨੂੰ ਸਬੂਤ ਦੇਣ ਨੂੰ ਤਿਆਰ ਹੈ ਕਿ ਪਾਕਿਸਤਾਨ-ਤਾਲਿਬਾਨ ਨੂੰ ਲਗਾਤਾਰ ਸਪੋਰਟ ਕਰ ਰਿਹਾ ਹੈ। ਹਾਲ ਹੀ ’ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਨਹੀਂ ਤੋੜਣ ਲਈ ਪਾਕਿਸਤਾਨ ਨੂੰ ਲਤਾੜਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ, ਤਾਲਿਬਾਨ ਦੀ ਸਪੋਰਟ ’ਚ ਹਜ਼ਾਰਾਂ ਲੜਾਕੇ ਭੇਜ ਰਿਹਾ ਹੈ। ਰਾਸ਼ਟਰੀ ਗਨੀ ਨੇ ਲੰਬੇ ਸਮੇਂ ਤੋਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ’ਚ ਤਾਲਿਬਾਨ ਦੇ ਨਾਂ ਨਾਲ ਪਰੌਕਸੀ ਯੁੱਧ ਨਾਲ ਲੜਦਾ ਹੈ। ਹਾਲ ਹੀ ’ਚ ਅਫਗਾਨ ਦੇ ਸਾਬਕਾ ਖੁਫੀਆ ਮੁਖੀ ਰਹਿਮਤੁੱਲਾ ਨਬੀਲ ਨੇ ਵੀ ਕਿਹਾ ਹੈ ਕਿ ਘੱਟੋ-ਘੱਟ ਇਕ ਹਜ਼ਾਰ ਪਾਕਿਸਤਾਨੀ ਅੱਤਵਾਦੀ ਹਰ ਮਹੀਨੇ ਸਪਿਨ ਬੋਸਡਕ ਸੀਮਾ ਜ਼ਿਲ੍ਹੇ ਤੋਂ ਅਫਗਾਨਿਸਤਾਨ ਆ ਰਹੇ ਹਨ।
ਲਾਸ ਏਂਜਲਸ 'ਚ ਅਫਗਾਨ ਬੀਬੀਆਂ ਨੇ ਤਾਲਿਬਾਨ ਦੀ ਬੇਰਹਿਮੀ ਖ਼ਿਲਾਫ਼ ਕੀਤਾ ਪ੍ਰਦਰਸ਼ਨ
NEXT STORY