ਇੰਟਰਨੈਸ਼ਨਲ ਡੈਸਕ : ਦਹਾਕਿਆਂ ਤੋਂ ਗ੍ਰਹਿ ਯੁੱਧ ਝੱਲ ਰਿਹਾ ਅਫਗਾਨਿਸਤਾਨ ਬੱਚਿਆਂ ਲਈ ਇਕ ਕਬਰਗਾਹ ਬਣਦਾ ਜਾ ਰਿਹਾ ਹੈ। ਤਾਜ਼ਾ ਖੋਜ ਦੇ ਅਨੁਸਾਰ ਪਿਛਲੇ 5 ਸਾਲਾਂ ’ਚ ਹਵਾਈ ਹਮਲਿਆਂ’ਚ ਮਾਰੇ ਗਏ ਕੁੱਲ ਵਿਅਕਤੀਆਂ ’ਚੋਂ 40 ਫੀਸਦੀ ਬੱਚੇ ਹਨ। ਵੀਰਵਾਰ ਨੂੰ ਆਰਮਡ ਹਿੰਸਾ ’ਤੇ ਕਾਰਵਾਈ ਦੇ ਜਾਰੀ ਕੀਤੇ ਗਏ ਅੰਕੜਿਆਂ ’ਚ ਕਿਹਾ ਗਿਆ ਹੈ ਕਿ ਸਾਲ 2016 ਤੋਂ 2020 ਵਿਚਾਲੇ ਕੀਤੇ ਗਏ ਹਵਾਈ ਹਮਲਿਆਂ ’ਚ 1598 ਬੱਚੇ ਮਾਰੇ ਗਏ ਜਾਂ ਜ਼ਖ਼ਮੀ ਹੋਏ ਸਨ। ਇਹ ਰਿਪੋਰਟ ਇਕ ਅਜਿਹੇ ਸਮੇਂ ਆਈ ਹੈ ਜਦੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਲੜਕੀਆਂ ਦੇ ਸਕੂਲ ’ਚ ਹੋਏ ਭਿਆਨਕ ਬੰਬ ਧਮਾਕੇ ’ਚ 50 ਲੋਕ ਮਾਰੇ ਗਏ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ ਲੋਕਾਂ ’ਚੋਂ ਬਹੁਤੀਆਂ 11 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਹਨ।
ਇਹ ਵੀ ਪੜ੍ਹੋ : ਲੰਡਨ ਮੇਅਰ ਦੀਆਂ ਚੋਣਾਂ ’ਚ ਰਿਕਾਰਡ ਪੱਧਰ ’ਤੇ ਵੋਟਾਂ ਹੋਈਆਂ ਰੱਦ
ਤਿੰਨ ਗੁਣਾ ਵਧ ਗਏ ਅਮਰੀਕਾ ਦੇ ਹਵਾਈ ਹਮਲੇ
ਅਮਰੀਕਾ ਦੇ ਹਵਾਈ ਹਮਲਿਆਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਸ਼ਨੀਵਾਰ ਦੇ ਇਸ ਹਮਲੇ ’ਚ ਜ਼ਖ਼ਮੀਆਂ ਦੀ ਗਿਣਤੀ ਵੀ 100 ਨੂੰ ਪਾਰ ਕਰ ਗਈ ਹੈ। ਸੇਵ ਚਿਲਡ੍ਰਨ ਇੰਟਰਨੈਸ਼ਨਲ ਇੰਸਟੀਚਿਊਟ ਦੇ ਅਫਗਾਨਿਸਤਾਨ ਦੇ ਡਾਇਰੈਕਟਰ ਕ੍ਰਿਸ ਸੇਵਮੰਡੀ ਨੇ ਕਿਹਾ, ‘‘ਅਫਸੋਸ ਦੀ ਗੱਲ ਹੈ ਕਿ ਇਹ ਅੰਕੜੇ ਸਾਨੂੰ ਹੈਰਾਨ ਨਹੀਂ ਕਰਦੇ।’’ ਅਫਗਾਨਿਸਤਾਨ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਲਈ ਬਹੁਤ ਖਤਰਨਾਕ ਰਿਹਾ ਹੈ।
ਅਮਰੀਕਾ ਦੀ ਫੌਜ ਇਸ ਸਾਲ ਅਫਗਾਨਿਸਤਾਨ ਤੋਂ ਵਾਪਸੀ ਕਰ ਰਹੀ ਹੈ ਅਤੇ ਸੰਸਥਾ ਦੇ ਅੰਕੜਿਆਂ ਅਨੁਸਾਰ 2017 ਅਤੇ 2019 ਵਿਚਕਾਰ ਅੰਤਰਰਾਸ਼ਟਰੀ ਗੱਠਜੋੜ ਨੇ ਆਪਣੇ ਹਮਲਿਆਂ ਦੀ ਗਿਣਤੀ 247 ਤੋਂ ਵਧਾ ਕੇ 757 ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹਮਲਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਸੀ ਪਰ ਕਿਸੇ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਨਿਆਮੰਡੀ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਅਫਗਾਨਿਸਤਾਨ ’ਚ ਹਰ ਦਿਨ 5 ਬੱਚੇ ਜਾਂ ਤਾਂ ਮਾਰੇ ਜਾਂ ਜ਼ਖ਼ਮੀ ਹੋ ਜਾਂਦੇ ਹਨ।
ਹਥਿਆਰਬੰਦ ਹਿੰਸਾ ’ਤੇ ਕਾਰਵਾਈ ਕਰਦਿਆਂ ਕਾਰਜਕਾਰੀ ਨਿਰਦੇਸ਼ਕ ਈਨ ਓਵਰਟਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਸਾਲ 2018-19 ’ਚ ਬਹੁਤ ਸਾਰੇ ਬੰਬ ਸੁੱਟੇ ਸਨ, ਜਿੰਨੇ 2011 ’ਚ ਨਹੀਂ ਸੁੱਟੇ ਸਨ, ਜਦੋਂ ਅਮਰੀਕੀ ਮੁਹਿੰਮ ਆਪਣੇ ਸਿਖਰ ’ਤੇ ਸੀ। ਇਨ੍ਹਾਂ ਬੰਬ ਧਮਾਕਿਆਂ ਕਾਰਨ ਅਫਗਾਨਿਸਤਾਨ ਬੱਚਿਆਂ ਲਈ ਸਭ ਤੋਂ ਖਤਰਨਾਕ ਸਾਲ ਰਿਹਾ।
50 ਮੌਤਾਂ ਕਾਰਨ ਗੁੱਸੇ ਅਫਗਾਨ ਪਰਿਵਾਰ ਹਨ ਗੁੱਸੇ ’ਚ
ਇਸ ਦੌਰਾਨ ਕਾਬੁਲ ਦੇ ਗਰਲਜ਼ ਸਕੂਲ ਵਿਖੇ ਹੋਏ ਭਿਆਨਕ ਬੰਬ ਧਮਾਕੇ ’ਚ ਮਾਰੇ ਗਏ ਲੋਕਾਂ ਦੀ ਗਿਣਤੀ 50 ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ ਲੋਕਾਂ ’ਚੋਂ ਬਹੁਤੇ 11 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਹਨ। ਇਸ ਸ਼ਨੀਵਾਰ ਦੇ ਹਮਲੇ ਵਿਚ ਜ਼ਖਮੀਆਂ ਦੀ ਗਿਣਤੀ ਵੀ 100 ਨੂੰ ਪਾਰ ਕਰ ਗਈ ਹੈ। ਰਾਜਧਾਨੀ ਦੇ ਪੱਛਮੀ ਹਿੱਸੇ ਦਸ਼-ਏ-ਬਰਚੀ ’ਚ ਜਦੋਂ ਰਿਸ਼ਤੇਦਾਰ ਮ੍ਰਿਤਕਾਂ ਨੂੰ ਦਫ਼ਨਾ ਰਹੇ ਸਨ, ਉਨ੍ਹਾਂ ਦੇ ਅੰਦਰ ਸੋਗ ਅਤੇ ਰੋਸ ਸੀ।ਮੁਹੰਮਦ ਬਾਰਿਕ ਅਲੀਜ਼ਾਦਾ (41) ਨੇ ਕਿਹਾ, ‘‘ਸਰਕਾਰ ਘਟਨਾ ਤੋਂ ਬਾਅਦ ਜਵਾਬ ਦਿੰਦੀ ਹੈ। ਉਹ ਘਟਨਾ ਤੋਂ ਪਹਿਲਾਂ ਕੁਝ ਨਹੀਂ ਕਰਦੀ।’’ ਹਮਲੇ ’ਚ ਅਲੀਜ਼ਾਦਾ ਦੀ 11ਵੀਂ ਜਮਾਤ ਦੀ ਭਤੀਜੀ ਲਤੀਫਾ ਦੇ ਸੱਯਦ ਅਲ ਸ਼ਹਾਦਾ ਸਕੂਲ ’ਚ ਮੌਤ ਹੋ ਗਈ। ਆਰੀਅਨ ਨੇ ਦੱਸਿਆ ਕਿ ਜਦੋਂ ਸਕੂਲ ’ਚ ਛੁੱਟੀ ਹੋਣ ਤੋਂ ਬਾਅਦ ਵਿਦਿਆਰਥੀ ਬਾਹਰ ਨਿਕਲ ਰਹੇ ਸਨ ਤਾਂ ਸਕੂਲ ਦੇ ਪ੍ਰਵੇਸ਼ ਦੁਆਰ ਦੇ ਬਾਹਰ ਤਿੰਨ ਧਮਾਕੇ ਹੋਏ। ਇਹ ਧਮਾਕੇ ਰਾਜਧਾਨੀ ਦੇ ਪੱਛਮ ’ਚ ਸ਼ੀਆ ਦੇ ਪ੍ਰਭਾਵ ਵਾਲੇ ਖੇਤਰ ’ਚ ਹੋਏ। ਤਾਲਿਬਾਨ ਨੇ ਜ਼ਿੰਮੇਵਾਰੀ ਨਹੀਂ ਲਈ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਸ਼ੀਆ ਮੁਸਲਮਾਨਾਂ ਨੂੰ ਬਣਾਇਆ ਨਿਸ਼ਾਨਾ
ਆਰੀਅਨ ਨੇ ਦੱਸਿਆ ਕਿ ਪਹਿਲਾ ਧਮਾਕਾ ਵਿਸਫੋਟਕ ਨਾਲ ਭਰੇ ਵਾਹਨ ਰਾਹੀਂ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੋ ਹੋਰ ਧਮਾਕੇ ਹੋਏ ਸਨ। ਉਸ ਨੇ ਇਹ ਵੀ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਵੀ ਵਧ ਸਕਦੀ ਹੈ। ਰਾਜਧਾਨੀ ’ਚ ਸ਼ਨੀਵਾਰ ਨੂੰ ਹਮਲਾ, ਜੋ ਲਗਾਤਾਰ ਬੰਬ ਧਮਾਕੇ ਨਾਲ ਹੋਇਆ ਹੈ, ਹੁਣ ਤੱਕ ਦਾ ਸਭ ਤੋਂ ਨਿਰਦਈ ਹਮਲਾ ਹੈ। ਇਹ ਖੇਤਰ ਘੱਟਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਲਈ ਬਦਨਾਮ ਹੈ ਅਤੇ ਇਹ ਹਮਲੇ ਦੇਸ਼ ਵਿੱਚ ਕੰਮ ਕਰ ਰਹੇ ਇਸਲਾਮਿਕ ਸਟੇਟ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਹਨ। ਕੱਟੜਪੰਥੀ ਸੁੰਨੀ ਮੁਸਲਿਮ ਸਮੂਹ ਨੇ ਅਫਗਾਨਿਸਤਾਨ ਦੇ ਸ਼ੀਆ ਮੁਸਲਮਾਨਾਂ ਵਿਰੁੱਧ ਲੜਾਈ ਦਾ ਐਲਾਨ ਕੀਤਾ ਹੈ।
ਖੂਨ ਨਾਲ ਲੱਥਪੱਥ ਸਕੂਲ ਬੈਗ ਤੇ ਕਿਤਾਬਾਂ ਖਿੱਲਰੀਆਂ ਸਕੂਲ ਦੇ ਬਾਹਰ
ਇਸੇ ਖੇਤਰ ’ਚ ਯੂ.ਐੱਸ. ਨੇ ਪਿਛਲੇ ਸਾਲ ਹਸਪਤਾਲ ’ਚ ਮਾਂ-ਬੱਚੇ ’ਤੇ ਹੋਏ ਹਮਲੇ ਲਈ ਆਈ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ’ਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਸਿਹਤ ਮੰਤਰਾਲੇ ਦੇ ਬੁਲਾਰੇ ਗੁਲਾਮ ਦਸਤੀਗਰ ਨਜ਼ਰੀ ਨੇ ਦੱਸਿਆ ਕਿ ਬੰਬ ਧਮਾਕਿਆਂ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਐਂਬੂਲੈਂਸਾਂ ਅਤੇ ਇੱਥੋਂ ਤਕ ਕਿ ਸਿਹਤ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ, ਜੋ ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।ਇਲਾਕਾ ਵਾਸੀਆਂ ਨੇ ਸਹਿਯੋਗ ਕਰਨ ਅਤੇ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ ’ਤੇ ਜਾਣ ਦੀ ਅਪੀਲ ਕੀਤੀ। ਆਰੀਅਨ ਨੇ ਇਸ ਤੋਂ ਇਨਕਾਰ ਕਰਨ ਦੇ ਬਾਵਜੂਦ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਈਦ ਅਲ ਸ਼ਾਹਦਾ ਸਕੂਲ ਦੇ ਬਾਹਰ ਖੂਨ ਨਾਲ ਭਿੱਜੇ ਸਕੂਲੀ ਬੈਗ ਅਤੇ ਕਿਤਾਬਾਂ ਖਿੱਲਰੀਆਂ ਹੋਈਆਂ ਸਨ। ਸਵੇਰੇ ਲੜਕੇ ਇਸ ਵਿਸ਼ਾਲ ਸਕੂਲ ਕੈਂਪਸ ’ਚ ਪੜ੍ਹਦੇ ਹਨ ਅਤੇ ਦੁਪਹਿਰ ਸਮੇਂ ਲੜਕੀਆਂ ਲਈ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਬ੍ਰਿਟਿਸ਼ ਮਹਿਲਾ ਦਾ ਵੱਡਾ ਦਾਅਵਾ, ਏਲੀਅਨਜ਼ ਨੇ 50 ਵਾਰ ਕੀਤਾ ਅਗਵਾ
NEXT STORY