ਕੰਧਾਰ— ਅਫਗਾਨਿਸਤਾਨ ਨੇ ਆਪਣੇ ਇਥੇ ਹੋਰ ਹਜ਼ਾਰਾਂ ਅਮਰੀਕੀ ਫੌਜੀਆਂ ਦੇ ਰੁਕਣ ਦਾ ਰਸਤਾ ਸਾਫ ਕਰਨ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਸ਼ਣ ਦਾ ਮੰਗਲਵਾਰ ਨੂੰ ਸਵਾਗਤ ਕੀਤਾ ਹੈ।
ਤਾਲਿਬਾਨ ਦੀ ਜਨਮ ਭੂਮੀ ਦੱਖਣੀ ਕੰਧਾਰ 'ਚ ਫੌਜੀਆਂ ਨੂੰ ਦਿੱਤੇ ਗਏ ਇਕ ਭਾਸ਼ਣ 'ਚ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਕਮਾਂਡਰ ਇਨ ਚੀਫ ਦੇ ਤੌਰ 'ਤੇ ਮੰਗਲਵਾਰ ਨੂੰ ਟਰੰਪ ਦਾ ਪਹਿਲਾ ਰਸਮੀ ਭਾਸ਼ਣ ਇਹ ਜ਼ਾਹਿਰ ਕਰਦਾ ਹੈ ਕਿ ਅਮਰੀਕਾ ਬਗੈਰ ਕਿਸੇ ਸਮੇਂ ਸੀਮਾਂ ਦੇ ਸਾਡੇ ਨਾਲ ਹੈ। ਗਨੀ ਨੇ ਤਾਲਿਬਾਨ ਨੂੰ ਕਿਹਾ ਕਿ ਤੁਸੀਂ ਇਹ ਜੰਗ ਜਿੱਤ ਨਹੀਂ ਸਕਦੇ। ਉਸ ਨੇ ਗੱਲਬਾਤ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਫਗਾਨਿਸਤਾਨ ਗੁਆਂਢੀ ਪਾਕਿਸਤਾਨ ਨਾਲ ਸ਼ਾਂਤੀ ਚਾਹੁੰਦਾ ਹੈ, ਜਿਸ 'ਤੇ ਬਹੁਤ ਸਮੇਂ ਤੋਂ ਕਟੱੜਪੰਥ ਨੂੰ ਹਵਾ ਦੇਣ ਦੇ ਦੋਸ਼ ਲੱਗਦੇ ਆ ਰਹੇ ਹਨ। ਟਰੰਪ ਨੇ ਆਪਣੇ ਪੁਰਾਣੇ ਰੁਖ ਤੋਂ ਹਟਦੇ ਹੋਏ ਸੰਕਲਪ ਲਿਆ ਹੈ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ 16 ਸਾਲ ਤੋਂ ਚੱਲਿਆ ਆ ਰਿਹਾ ਯੁੱਧ ਸਮੇਂ ਤੇ ਪੈਸੇ ਦੀ ਬਰਬਾਦੀ ਹੈ।
ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਨੇ ਆਪਣੇ ਰੱਖਿਆ ਮੰਤਰੀ ਨੂੰ ਅਫਗਾਨਿਸਤਾਨ 'ਚ ਹੋਰ 3,900 ਫੌਜੀ ਤਾਇਨਾਤ ਕਰਨ ਲਈ ਅਧਿਕਾਰਿਤ ਕੀਤਾ ਹੈ। ਟਰੰਪ ਨੇ ਇਹ ਚਿਤਾਵਨੀ ਦਿੱਤੀ ਕਿ ਹੁਣ ਅਦਰਸ਼ਵਾਦੀ ਦੀ ਤੁਲਨਾ 'ਚ ਜ਼ਿਆਦਾ ਵਿਵਹਾਰਿਕ ਰੁਖ ਹੋਵੇਗਾ। ਉਥੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕਿਹਾ ਕਿ ਅਮਰੀਕਾ ਅਫਗਾਨ ਸਰਕਾਰ ਤੇ ਤਾਲਿਬਾਨ ਦੇ ਵਿਚਕਾਰ ਸ਼ਾਂਤੀ ਵਾਰਤਾ ਨੂੰ ਬੇਸ਼ਰਤ ਸਮਰਥਨ ਦੇਣ ਲਈ ਤਿਆਰ ਹਨ।
ਚੀਨ ਨੇ ਡੋਕਲਾਮ ਵਿਵਾਦ ਦੇ ਛੇਤੀ ਹਲ ਦੀ ਰਾਜਨਾਥ ਦੀਆਂ ਉਮੀਦਾਂ ਨੂੰ ਦਿੱਤਾ ਝਟਕਾ
NEXT STORY