ਓਟਾਵਾ - ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਅਮਰੀਕਾ ਦੀ ਕਾਰਵਾਈ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਸਖ਼ਤੀ ਕਰ ਦਿੱਤੀ ਹੈ। ਦਰਅਸਲ ਹਾਲ ਹੀ ਦੇ ਹਫ਼ਤਿਆਂ ਵਿੱਚ ਤਿੰਨ ਘਟਨਾਵਾਂ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂਕਿ 1 ਵਿਅਕਤੀ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੀ ਮੰਗ ਦੇ ਮੱਦੇਨਜ਼ਰ ਸਰਹੱਦ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਜਾਰੀ ਹੈ।
ਇਹ ਵੀ ਪੜ੍ਹੋ: ਹਿਰਾਸਤ 'ਚ ਲਈ ਗਈ ਮਸ਼ਹੂਰ ਅਦਾਕਾਰਾ, ਲੱਗੇ ਇਹ ਦੋਸ਼
ਇੱਕ ਟੈਲੀਵਿਜ਼ਨ ਨਿਊਜ਼ ਕਾਨਫਰੰਸ ਵਿੱਚ ਬੋਲਦੇ ਹੋਏ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੀ ਸਹਾਇਕ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਕਿਹਾ ਕਿ ਲੋਕ ਵੱਖ-ਵੱਖ ਕੌਮੀਅਤਾਂ ਦੇ ਸਨ ਅਤੇ ਇਨਾਂ ਕੋਲੋਂ ਕੋਈ ਫੈਂਟਾਨਿਲ (ਨਸ਼ੀਲਾ ਪਦਾਰਥ) ਨਹੀਂ ਮਿਲਿਆ। ਗੋਪਨੀਯਤਾ ਕਾਨੂੰਨਾਂ ਕਾਰਨ ਉਨ੍ਹਾਂ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਟਰੰਪ ਨੇ ਡੰਕੀ ਲਾਉਣ ਵਾਲੇ ਪੰਜਾਬੀਆਂ ਨੂੰ ਦਿੱਤਾ ‘ਸਖ਼ਤ ਸੁਨੇਹਾ’
ਮੋਰਲੈਂਡ ਨੇ ਕਿਹਾ ਕਿ 3 ਘਟਨਾਵਾਂ ਵਿੱਚੋਂ ਤਾਜ਼ਾ ਘਟਨਾ ਵਿੱਚ, 4 ਫਰਵਰੀ ਨੂੰ ਅਮਰੀਕੀ ਨਾਗਰਿਕ ਮੋਂਟਾਨਾ ਅਤੇ ਅਲਬਰਟਾ ਨੂੰ ਜੋੜਨ ਵਾਲੇ ਕਾਉਟਸ ਬੰਦਰਗਾਹ ਤੋਂ ਕੈਨੇਡਾ ਵਿੱਚ ਦਾਖਲ ਹੋਇਆ ਅਤੇ ਜਾਂਚ ਲਈ ਰੋਕੇ ਜਾਣ 'ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੁਆਰਾ ਪਿੱਛਾ ਕੀਤੇ ਜਾਣ ਦੌਰਾਨ ਉਸ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਸਤੇ ਹੋਣਗੇ ਲੋਨ, RBI ਨੇ 5 ਸਾਲਾਂ ਬਾਅਦ ਰੈਪੋ ਰੇਟ 'ਚ 0.25 ਫੀਸਦੀ ਦੀ ਕੀਤੀ ਕਟੌਤੀ,ਘਟੇਗੀ EMI
ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 3 ਫਰਵਰੀ ਨੂੰ ਪੁਲਸ ਨੇ ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਦੁਆਰਾ ਸੂਚਨਾ ਮਿਲਣ ਤੋਂ ਬਾਅਦ ਕਾਉਟਸ ਦੇ ਨੇੜੇ 4 ਬਾਲਗਾਂ ਅਤੇ 5 ਨੌਜਵਾਨਾਂ ਨੂੰ ਫੜਿਆ, ਜਦੋਂ ਕਿ 14 ਜਨਵਰੀ ਨੂੰ ਮੱਧ ਕੈਨੇਡੀਅਨ ਸੂਬੇ ਮੈਨੀਟੋਬਾ ਵਿੱਚ ਦਾਖਲ ਹੋਣ ਤੋਂ ਬਾਅਦ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੋਰਲੈਂਡ ਨੇ ਕਿਹਾ ਕਿ ਇਹ ਲੋਕ -20 ਤੋਂ -30 ਸੈਲਸੀਅਸ (-4F ਤੋਂ -22F) ਦੇ ਠੰਡੇ ਮੌਸਮ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਰਾਸਤ 'ਚ ਲਈ ਗਈ ਮਸ਼ਹੂਰ ਅਦਾਕਾਰਾ, ਲੱਗੇ ਇਹ ਦੋਸ਼
NEXT STORY