ਮਨੀਲਾ - ਦੱਖਣੀ ਫਿਲੀਪੀਨਜ਼ ਦੇ ਮਾਗੁਇੰਦਾਨਾਓ ਡੇਲ ਸੁਰ ਸੂਬੇ ’ਚ ਵੀਰਵਾਰ ਨੂੰ ਇਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 3 ਵਿਦੇਸ਼ੀ ਨਾਗਰਿਕਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਅੰਪਾਟੁਆਨ ਸ਼ਹਿਰ ਨੇੜੇ ਵਾਪਰਿਆ।
ਫਿਲੀਪੀਨਜ਼ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਤੱਕ ਵੇਰਵਾ ਨਹੀਂ ਦਿੱਤਾ ਹੈ। ਫਿਲੀਪੀਨਜ਼ ਦੀ ਨਿਊਜ਼ ਏਜੰਸੀ ਨੇ ਕਿਹਾ ਕਿ ਜਹਾਜ਼ ਬੀਚ ਕਿੰਗ ਏਅਰ 350 ਸੀ ਤੇ ਸਥਾਨਕ ਪਿੰਡ ਵਾਸੀਆਂ ਨੇ 4 ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ। ਪੁਲਸ ਮ੍ਰਿਤਕਾਂ ਦੀ ਨਾਗਰਿਕਤਾ ਦਾ ਪਤਾ ਲਾਉਣ ਲਈ ਘਟਨਾ ਦੀ ਜਾਂਚ ਕਰ ਰਹੀ ਹੈ।
ਵੱਡੀ ਸਫਲਤਾ: ਵਿਗਿਆਨੀਆਂ ਨੇ IVF ਰਾਹੀਂ ਤਿਆਰ ਕੀਤਾ ਪਹਿਲਾ ਕੰਗਾਰੂ ਭਰੂਣ
NEXT STORY