ਇਸਲਾਮਾਬਾਦ - ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮਯਾਰ ਖਾਨ ਵਿੱਚ ਸਥਿਤ ਸਿੱਧੀਵਿਨਾਇਕ ਮੰਦਰ ਵਿੱਚ ਭੰਨ-ਤੋੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਕੇਂਦਰ ਸਰਕਾਰ ਨੇ ਦੋ ਟੂਕ ਕਿਹਾ ਹੈ ਕਿ ਪਾਕਿਸਤਾਨ ਘੱਟ ਗਿਣਤੀਆਂ ਦੀ ਰੱਖਿਆ ਕਰਣ ਵਿੱਚ ਪੂਰੀ ਤਰ੍ਹਾਂ ਅਸਫਲ ਹੈ। ਉਥੇ ਹੀ, ਹਰ ਪਾਸੇ ਥੂ-ਥੂ ਹੋਣ ਤੋਂ ਬਾਅਦ ਆਖ਼ਿਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਦ ਤੋਂ ਜਾਗਦੇ ਹੋਏ ਘਟਨਾ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਾਕਿਸਤਾਨ ਦੇ ਚੀਫ ਜਸਟਿਸ ਨੇ ਮਾਮਲੇ ਦਾ ਖੁਦ: ਨੋਟਿਸ ਲੈਂਦੇ ਹੋਏ ਸ਼ੁੱਕਰਵਾਰ ਨੂੰ ਸੁਣਵਾਈ ਕਰਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਇਹ ਪੂਰੀ ਘਟਨਾ ਬੁੱਧਵਾਰ ਸ਼ਾਮ ਦੀ ਹੈ, ਜਦੋਂ ਸਾਦਿਕਾਬਾਦ ਜ਼ਿਲ੍ਹੇ ਦੇ ਭੂੰਗ ਸ਼ਰੀਫ ਪਿੰਡ ਵਿੱਚ ਅਣਗਿਣਤ ਲੋਕਾਂ ਨੇ ਮੰਦਰ ਵਿੱਚ ਵੜ ਕੇ ਭੰਨ-ਤੋੜ ਕੀਤੀ ਸੀ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਹਿੰਦੂ ਮੰਦਰ ਤੋੜੇ ਜਾਣ 'ਤੇ ਸਖ਼ਤ ਮੋਦੀ ਸਰਕਾਰ, ਡਿਪਲੋਮੈਟ ਨੂੰ ਕੀਤਾ ਤਲਬ
ਇਸ ਤੋਂ ਬਾਅਦ ਵੀਰਵਾਰ ਨੂੰ ਇਸ ਘਟਨਾ ਖ਼ਿਲਾਫ਼ ਹਿੰਦੂਆਂ ਨੇ ਪ੍ਰਦਰਸ਼ਨ ਕਰਦੇ ਹੋਏ ਵਿਰੋਧ ਦਰਜ ਕਰਵਾਇਆ ਸੀ। ਹੁਣ ਪਾਕਿਸਤਾਨ ਦੇ ਚੀਫ ਜਸਟਿਸ ਨੇ ਹਿੰਦੂ ਮੰਦਰ ਨੂੰ ਤੋੜੇ ਜਾਣ ਦਾ ਖੁਦ: ਨੋਟਿਸ ਲਿਆ। ਕੋਰਟ ਨੇ ਮਾਮਲੇ ਦੀ ਸੁਣਵਾਈ ਕੱਲ ਤੈਅ ਕੀਤੀ ਹੈ। ਚੀਫ ਜਸਟਿਸ ਨੇ ਹਿੰਦੂ ਪਰਿਸ਼ਦ ਦੇ ਪ੍ਰਧਾਨ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਡਾ. ਰਮੇਸ਼ ਕੁਮਾਰ ਵੰਕਵਾਨੀ ਨਾਲ ਮੁਲਾਕਾਤ ਤੋਂ ਬਾਅਦ ਖੁਦ: ਨੋਟਿਸ ਲੈਣ ਦਾ ਫੈਸਲਾ ਲਿਆ ਹੈ। ਪੰਜਾਬ ਦੇ ਮੁੱਖ ਸਕੱਤਰ ਅਤੇ ਆਈ.ਜੀ. ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਤਲਬ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਬੱਚੇ ਨੂੰ ਗਰਮ ਕੁਹਾੜੀ ਚੱਟਣ ਲਈ ਕੀਤਾ ਮਜ਼ਬੂਰ, 3 ਗ੍ਰਿਫਤਾਰ
ਇਮਰਾਨ ਖਾਨ ਨੇ ਦੀ ਕੜੀ ਨਿੰਦਿਆ
ਉਥੇ ਹੀ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਘਟਨਾ ਨੂੰ ਲੈ ਕੇ ਟਵੀਟ ਕੀਤਾ, ਭੂੰਗ ਵਿੱਚ ਗਣੇਸ਼ ਮੰਦਰ 'ਤੇ ਕੱਲ ਹੋਏ ਹਮਲੇ ਦੀ ਸਖ਼ਤ ਨਿੰਦਿਆ ਕਰਦਾ ਹਾਂ। ਮੈਂ ਪਹਿਲਾਂ ਹੀ ਪੰਜਾਬ ਆਈ.ਜੀ. ਨੂੰ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਕਰਣ ਅਤੇ ਪੁਲਸ ਦੀ ਕਿਸੇ ਵੀ ਲਾਪਰਵਾਹੀ ਖ਼ਿਲਾਫ਼ ਕਾਰਵਾਈ ਕਰਣ ਲਈ ਕਿਹਾ ਹੈ। ਸਰਕਾਰ ਮੰਦਰ ਦਾ ਸੁਧਾਰ ਵੀ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੋਅ ਬਾਈਡੇਨ ਨੇ ਮਾਰਕ ਬ੍ਰਿਜ਼ਿੰਸਕੀ ਨੂੰ ਪੋਲੈਂਡ ਦੇ ਅੰਬੈਸਡਰ ਵਜੋਂ ਕੀਤਾ ਨਾਮਜ਼ਦ
NEXT STORY