ਆਕਲੈਂਡ— ਓਰਲੈਂਡੋ ਦੇ ਇਕ ਨਾਈਟ ਕਲੱਬ 'ਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਵਿਧਵਾ ਨੇ ਆਪਣੇ ਪਤੀ ਨੂੰ ਇਸਲਾਮਕ ਸਟੇਟ ਸਮੂਹ 'ਚ ਸ਼ਾਮਲ ਹੋਣ ਲਈ ਉਕਸਾਉਣ, ਉਸਦੀ ਮਦਦ ਕਰਨ ਅਤੇ ਜਾਂਚ 'ਚ ਰੋਕਾਂ ਪੈਦਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਓਰਲੈਂਡੋ ਦੇ ਨਾਈਟਕਲੱਬ 'ਚ ਕੀਤੇ ਗਏ ਹਮਲੇ 'ਚ 49 ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ 53 ਲੋਕ ਜ਼ਖਮੀ ਹੋ ਗਏ ਸਨ।
ਨੂਰ ਮੁਸਲਮਾਨ (30) ਨੇ ਆਕਲੈਂਡ ਦੀ ਅਦਾਲਤ 'ਚ ਬੁੱਧਵਾਰ ਨੂੰ ਆਪਣੀ ਅਪੀਲ 'ਚ ਇਹ ਗੱਲ ਕਹੀ। ਇਸ ਤੋਂ ਦੋ ਦਿਨ ਪਹਿਲਾਂ ਉਸ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਸੈਨਫਰਾਂਸਿਸਕੋ ਦੇ ਉਪਨਗਰ 'ਚ ਆਪਣੀ ਮਾਂ ਨਾਲ ਰਹਿੰਦੀ ਹੈ। ਫਲੋਰੀਡਾ 'ਚ 12 ਜੂਨ ਨੂੰ ਹੋਏ ਹਮਲੇ ਦੀ ਜਾਂਚ ਦੇ ਸਿਲਸਿਲੇ 'ਚ ਕਈ ਵਾਰ ਐੱਫ. ਬੀ. ਆਈ. ਏਜੰਟਾਂ ਦੀ ਪੜਤਾਲ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਘੀ ਵਕੀਲ ਰੋਜਰ ਹੈਂਡਬਰਗ ਨੇ ਮੰਗਲਵਾਰ ਨੂੰ ਅਦਾਲਤ 'ਚ ਕਿਹਾ ਕਿ ਸਲਮਾਨ ਨੂੰ ਆਪਣੇ ਪਤੀ ਉਮਰ ਮਤੀਨ ਵੱਲੋਂ ਨਾਈਟ ਕਲੱਬ 'ਚ ਹਮਲੇ ਦੀ ਯੋਜਨਾ ਬਾਰੇ ਪਤਾ ਸੀ ਪਰ ਉਸਨੇ ਜਾਂਚਕਰਤਾ ਦੇ ਸਾਹਮਣੇ ਝੂਠ ਬੋਲਿਆ ਸੀ। ਹਮਲੇ ਦੌਰਾਨ ਅਧਿਕਾਰੀਆਂ ਨੇ ਮਤੀਨ ਨੂੰ ਉੱਥੇ ਹੀ ਮਾਰ ਸੁੱਟਿਆ ਸੀ। ਹੈਂਡਬਰਗ ਨੇ ਹਾਲਾਂਕਿ ਅਦਾਲਤ ਤੋਂ ਬਾਹਰ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਹਨ ਘੁੰਮਣ ਲਈ ਕੈਨੇਡਾ ਦੇ ਸੈਲਾਨੀਆਂ ਦੀਆਂ ਪਸੰਦੀਦਾ ਥਾਵਾਂ, ਨਵੀਂ ਦਿੱਲੀ ਵੀ ਹੈ ਟਾਪ-10 'ਚ ਸ਼ਾਮਲ (ਤਸਵੀਰਾਂ)
NEXT STORY