ਸੰਯੁਕਤ ਰਾਸ਼ਟਰ— ਵਰਲਡ ਬੈਂਕ ਨੇ ਦੱਸਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਸਿੰਧੂ ਜਲ ਸਮਝੌਤੇ 'ਤੇ ਚੱਲ ਰਹੀ ਗੱਲਬਾਤ ਬੇਨਤੀਜਾ ਰਹੀ ਹੈ। ਹਾਲਾਂਕਿ ਉਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਇਸ ਸਮਝੌਤੇ ਤਹਿਤ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਰਪੱਖਤਾ ਨਾਲ ਨਿਭਾਏਗਾ।
ਵਰਲਡ ਬੈਂਕ ਦੇ ਅਧਿਕਾਰ ਖੇਤਰ ਅਧੀਨ 14 ਅਤੇ 15 ਸਤੰਬਰ ਨੂੰ ਉਸ ਦੇ ਦਫਤਰ ਵਿਚ ਪਾਕਿਸਤਾਨ ਦੇ ਰਾਤਲੇ ਅਤੇ ਭਾਰਤ ਦੇ ਕਿਸ਼ਨਗੰਗਾ ਦੇ ਪਣਬਿਜਲੀ ਪ੍ਰੋਜੈਕਟਾਂ 'ਤੇ ਦੂਜੇ ਦੌਰ ਦੀ ਗੱਲਬਾਤ ਹੋਈ ਸੀ ਪਰ ਪਾਕਿਸਤਾਨ ਨੇ ਬੈਠਕ ਵਿਚ ਕਈ ਮੁੱਦਿਆਂ ਨੂੰ ਲੈ ਕੇ ਇਤਰਾਜ਼ ਜਾਹਰ ਕੀਤਾ। ਵਰਲਡ ਬੈਂਕ ਨੇ ਕਿਹਾ ਹੈ ਕਿ ਬੈਠਕ ਮਗਰੋਂ ਭਾਵੇਂ ਕੋਈ ਨਤੀਜਾ ਨਹੀ ਨਿਕਲਿਆ ਪਰ ਉਹ ਸੰਧੀ ਦੇ ਨਿਯਮਾਂ ਤਹਿਤ ਦੋਹਾਂ ਦੇਸ਼ਾਂ ਵਿਚਕਾਰ ਚੱਲਦੇ ਇਸ ਮੁੱਦੇ ਦਾ ਕੋਈ ਹੱਲ ਕੱਢਣ ਲਈ ਕੰਮ ਕਰਦਾ ਰਹੇਗਾ।
ਵਰਲਡ ਬੈਂਕ ਦੇ ਇਲਾਵਾ ਭਾਰਤ ਅਤੇ ਪਾਕਿਸਤਾਨ ਦੋਹਾਂ ਨੇ ਗੱਲਬਾਤ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਸੰਧੀ ਦੇ ਨਿਯਮਾਂ ਪ੍ਰਤੀ ਵਚਨਬੱਧਤਾ ਜਾਹਰ ਕੀਤੀ ਹੈ।
ਸੁਰੱਖਿਆ ਪ੍ਰੀਸ਼ਦ ਨੇ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੀ ਕੀਤੀ ਸਖ਼ਤ ਨਿਖੇਧੀ
NEXT STORY