ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਉੱਤਰ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਨੂੰ 'ਭੜਕਾਉਣਯੋਗ' ਕਰਾਰ ਦਿੰਦਿਆਂ ਇਸ ਦੀ ਸਖ਼ਤ ਆਲੋਚਨਾ ਕੀਤੀ। ਸੁਰੱਖਿਆ ਕੌਂਸਲ ਵਲੋਂ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ 'ਤੇ ਰੋਕ ਲਗਾਈ ਜਾਵੇ। ਉੱਤਰ ਕੋਰੀਆ ਵਲੋਂ ਜਾਪਾਨ ਦੇ ਉਪਰ ਦੀ ਇਕ ਮੱਧਮ ਦੂਰੀ ਵਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ, ਜਿਸ ਨੂੰ ਲੈ ਕੇ ਸੁਰੱਖਿਆ ਕੌਂਸਲ ਵਲੋਂ ਸ਼ਨੀਵਾਰ ਨੂੰ ਨਾਰਾਜ਼ਗੀ ਜਤਾਈ ਗਈ।
ਸੁਰੱਖਿਆ ਕੌਂਸਲ ਨੇ ਇਕ ਬਿਆਨ 'ਚ ਦੱਸਿਆ ਕਿ ਇਸ ਤੋਂ ਤਿੰਨ ਹਫਤੇ ਪਹਿਲਾਂ ਵੀ ਜਾਪਾਨ ਦੇ ਉਪਰ ਦੀ ਇਕ ਮਿਜ਼ਾਈਲ ਲੰਘੀ ਸੀ ਅਤੇ ਤਕਰੀਬਨ 6 ਹਫਤੇ ਪਹਿਲਾਂ ਹੀ ਉੱਤਰ ਕੋਰੀਆ ਨੇ ਆਪਣਾ 6ਵਾਂ ਅਤੇ ਸਭ ਤੋਂ ਵੱਡਾ ਪ੍ਰਮਾਣੂ ਪ੍ਰੀਖਣ ਕੀਤਾ ਸੀ। ਸੁਰੱਖਿਆ ਕੌਂਸਲ ਨੇ ਐਮਰਜੈਂਸੀ ਮੀਟਿੰਗ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੇ ਇਨ੍ਹਾਂ ਪ੍ਰੀਖਣਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਇਸ ਦੌਰਾਨ ਉਤਰ ਕੋਰੀਆ ਨੂੰ ਇਸ ਤਰ੍ਹਾਂ ਦੀਆਂ ਭੜਕਾਉਣ ਵਾਲੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ।
ਸੁਰੱਖਿਆ ਕੌਂਸਲ ਵਲੋਂ ਅਮਰੀਕਾ ਤੇ ਜਾਪਾਨ ਦੇ ਸੱਦੇ ਮਗਰੋਂ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ। 15 ਮੈਂਬਰਾਂ ਦੀ ਸੁਰੱਖਿਆ ਕੌਂਸਲ ਨੇ ਜ਼ੋਰ ਦਿੰਦਿਆਂ ਆਖਿਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਸਿਰਫ ਖੇਤਰ ਲਈ ਸਗੋਂ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰਾਂ ਲਈ ਖਤਰਾ ਹੈ। ਇਸ ਤੋਂ ਪਹਿਲਾਂ ਇਸ ਹਫਤੇ ਸੁਰੱਖਿਆ ਕੌਂਸਲ ਉੱਤਰ ਕੋਰੀਆ 'ਤੇ ਪਾਬੰਦੀ ਸਖ਼ਤ ਕਰਨ, ਉਸ ਦੇ ਕੱਪੜਿਆਂ ਦੇ ਦਰਾਮਦ 'ਤੇ ਰੋਕ ਲਗਾਉਣ ਤੇ ਈਂਧਨ ਦੀ ਸਪਲਾਈ ਨੂੰ ਸੀਮਤ ਕਰਨ 'ਤੇ ਸਹਿਮਤ ਹੋ ਗਿਆ ਸੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵਿਸ਼ਵ ਨੇਤਾਵਾਂ ਨੂੰ ਯੋਨ ਸ਼ੋਸ਼ਣ ਰੋਕਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ
NEXT STORY