ਛੋਟੇ ਕੇਸਾਂ ਨੂੰ ਸੁਲਝਾਉਣ ’ਚ ਕਰੇਗਾ ਮਦਦ
ਵੱਡੇ ਮੁੱਕਦਮਿਆਂ ਲਈ ਬਚੇਗਾ ਕੋਰਟ ਦਾ ਸਮਾਂ
ਗੈਜੇਟ ਡੈਸਕ– ਦੁਨੀਆ ’ਚ ਅਦਾਲਤੀ ਕੇਸਾਂ ਦੀ ਗਿਣਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ, ਜਿਸ ਨਾਲ ਮੁਸੀਬਤ ’ਚ ਫਸੇ ਵਿਅਕਤੀ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਹੋਰ ਵਧ ਗਈਆਂ ਹਨ। ਇਸੇ ਗੱਲ ਵੱਲ ਧਿਆਨ ਦਿੰਦਿਆ ਯੂਰਪੀ ਦੇਸ਼ਸਟੋਨੀਆ ’ਚ ਦੁਨੀਆ ਦਾ ਪਹਿਲਾ ਰੋਬੋਟ ਜੱਜ ਤਿਆਰ ਕੀਤਾ ਜਾ ਰਿਹਾ ਹੈ, ਜੋ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਛੋਟੇ ਅਦਾਲਤੀ ਮਾਮਲੇ ਤੇਜ਼ੀ ਨਾਲ ਨਿਪਟਾਉਣ ’ਚ ਮਦਦ ਕਰੇਗਾ। ਰਿਪੋਰਟ ਮੁਤਾਬਕ ਰੋਬੋਟ ਜੱਜ ਲਗਭਗ ਸਾਢੇ 5 ਲੱਖ ਰੁਪਏ ਤਕ ਦੇ ਕੇਸਾਂ ਦੀ ਸੁਣਵਾਈ ਕਰੇਗਾ ਤਾਂ ਜੋ ਦੂਜੇ ਜੱਜ ਫ੍ਰੀ ਹੋ ਕੇ ਵੱਡੇ ਕੇਸਾਂ ਨੂੰ ਹੱਲ ਕਰ ਸਕਣ।
ਇੰਝ ਕੰਮ ਕਰੇਗਾ ਰੋਬੋਟ ਜੱਜ
ਰੋਬੋਟ ਜੱਜ ’ਚ ਪ੍ਰੀ-ਪ੍ਰੋਗਰਾਮਡ ਅਲਗੋਰਿਦਮਸ ਇੰਸਟਾਲ ਕੀਤੇ ਗਏ ਹਨ। ਫਿਲਹਾਲ ਟੈਸਟਿੰਗ ਦੌਰਾਨ ਉਸ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਤੱਥਾਂ ਦੇ ਆਧਾਰ ’ਤੇ ਰੋਬੋਟ ਜੱਜ ਕਾਨੂੰਨੀ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰਦਿਆਂ ਫੈਸਲਾ ਸੁਣਾਏਗਾ। ਰੋਬੋਟ ਜੱਜ ਦੀ ਟੈਸਟਿੰਗ ਮਈ ਤਕ ਚੱਲੇਗੀ, ਜਿਸ ਤੋਂ ਬਾਅਦ ਇਸ ਦੇ ਨਤੀਜੇ ਦੁਨੀਆ ਦੇ ਸਾਹਮਣੇ ਸ਼ੋਅ ਕੀਤੇ ਜਾਣਗੇ।

ਫੈਸਲਿਆਂ ਨੂੰ ਮੰਨਿਆ ਜਾਵੇਗਾ ਵੈਲਿਡ
ਰੋਬੋਟ ਜੱਜ ਵਲੋਂ ਛੋਟੇ ਕੇਸਾਂ ਨੂੰ ਹੱਲ ਕਰਨ ਤੋਂ ਬਾਅਦ ਅਦਾਲਤ ਕੋਲ ਸਮਾਂ ਤੇ ਵਸੀਲਿਆਂ ਦੋਵਾਂ ਦੀ ਬਜਚ ਹੋਵੇਗੀ, ਜਿਸ ਨਾਲ ਵੱਡੇ ਮਾਮਲਿਆਂ ਨੂੰ ਘੱਟ ਸਮੇਂ ’ਚ ਹੱਲ ਕਰਨ ’ਚ ਮਦਦ ਮਿਲੇਗੀ। ਰੋਬੋਟ ਜੱਜ ਵਲੋਂ ਸੁਣਾਏ ਗਏ ਫੈਸਲਿਆਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਵੈਲਿਡ ਮੰਨਿਆ ਜਾਵੇਗਾ ਪਰ ਇਸ ਵਲੋਂ ਸੁਣਾਏ ਗਏ ਫੈਸਲੇ ਖਿਲਾਫ ਮਨੁੱਖੀ ਜੱਜ ਕੋਰਟ ’ਚ ਅਪੀਲ ਕੀਤੀ ਜਾ ਸਕਦੀ ਹੈ।

ਅਜੇ ਕੀਤੀ ਜਾ ਰਹੀ ਹੈ ਟੈਸਿਟੰਗ
ਰੋਬੋਟ ਜੱਜ ਨੂੰ ਲੈ ਕੇ ਫਿਲਹਾਲ ਟੈਸਿਟੰਗ ਚੱਲ ਰਹੀ ਹੈ। ਇਸ ਨੂੰ ਕਦੋਂ ਤੋਂ ਕੰਮ ’ਤੇ ਲਾਇਆ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਸਟੋਨੀਆ ’ਚ ਸਿਰਫ 14 ਲੱਖ ਨਾਗਰਿਕ ਹਨ। ਇਸ ਦੇ ਬਾਵਜੂਦ ਤਕਨੀਕ ਦੇ ਮਾਮਲੇ ’ਚ ਇਹ ਦੇਸ਼ ਦੁਨੀਆ ’ਤੋਂ ਵੱਖ ਸੋਚਦਿਆਂ ਕਾਫੀ ਵਿਕਸਤ ਹੋ ਰਿਹਾ ਹੈ। ਦੇਸ਼ ਦੇ ਚੀਫ ਆਫੀਸਰ ਓਟ ਵੇਲਸਬਰਗ ਨੇ ਅਮਰੀਕੀ ਨਿਊਜ਼ ਵੈੱਬਸਾਈਟ Wired ਨੂੰ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਰੋਬੋਟ ਜੱਜ ਨੂੰ ਲੈ ਕੇ ਸਰਕਾਰ ਨੂੰ ਜਿੰਨਾ ਜ਼ਿਆਦਾ ਹੋ ਸਕੇ, ਲਚਕੀਲਾ ਰਵੱਈਆ ਅਪਨਾਉਣਾ ਚਾਹੀਦਾ ਹੈ।

ਦੱਸ ਦੇਈਏ ਕਿ ਵੇਲਸਬਰਗ ਦੇ ਸਵੀਡਨ ਦੀ Umea ਯੂਨੀਵਰਸਿਟੀ ਤੋਂ ਅਜੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਆਧਾਰਤ Ph.D. ਦੀ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰਮਚਾਰੀਾਂ ਦੀ ਲੋੜ ਪੈਣ ’ਤੇ ਏ.ਆਈ. ਏਜੰਟ ਸਾਡੀ ਕਾਫੀ ਮਦਦ ਕਰ ਸਕਦਾ ਹੈ।
POK 'ਚ ਸ਼ਾਰਦਾ ਮੰਦਰ ਕੋਰੀਡੋਰ ਖੋਲ੍ਹਣ 'ਤੇ ਹਾਲੇ ਕੋਈ ਫੈਸਲਾ ਨਹੀਂ : ਪਾਕਿ
NEXT STORY