ਇੰਟਰਨੈਸ਼ਨਲ ਡੈਸਕ: ਨਿਊਯਾਰਕ ਤੋਂ ਦਿੱਲੀ ਆ ਰਈ ਏਅਰ ਇੰਡੀਆ ਦੀ ਇਕ ਫਲਾਈਟ ਦਾ ਰਸਤਾ ਮੈਡੀਕਲ ਐਮਰਜੈਂਸੀ ਕਾਰਨ ਸੋਮਵਾਰ ਨੂੰ ਲਡਨ ਵੱਲ ਡਾਇਵਰਟ ਕੀਤੀ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੀਤੀ ਦਰਿੰਦਗੀ, ਹਸਪਤਾਲ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਘਰ ਬੁਲਾਇਆ ਤੇ ਫ਼ਿਰ...
ਅਧਿਕਾਰੀ ਨੇ ਦੱਸਿਆ ਕਿ ਵਿਮਾਨ ਵਿਚ ਮੈਡੀਕਲ ਐਮਰਜੈਂਸੀ ਸਥਿਤੀ ਪੈਦਾ ਹੋਣ ਤੋਂ ਬਾਅਦ ਫਲਾਈਟ ਨੂੰ ਲੰਡਨ ਵੱਲ ਮੋੜਿਆ ਗਿਆ। ਉਨ੍ਹਾਂ ਕਿਹਾ ਕਿ ਸਬੰਧਤ ਯਾਤਰੀ ਨੂੰ ਉਤਾਰਣ ਤੋਂ ਬਾਅਦ ਵਿਮਾਨ ਲੰਡਨ ਤੋਂ ਦਿੱਲੀ ਲਈ ਉਡਾਨ ਭਰੇਗਾ। ਮੈਡੀਕਲ ਐਮਰਜੈਂਸੀ ਸਥਿਤੀ ਦਾ ਬਿਓਰਾ ਫ਼ਿਲਹਾਲ ਨਹੀਂ ਮਿਲ ਸਕਿਆ ਹੈ। ਵਿਮਾਨ ਦੇ ਪਾਇਲਟ ਮੁਤਾਬਕ, ਉਡਾਨ ਦੇ ਦਿੱਲੀ ਪਹੁੰਚਣ ਤੋਂ ਘੱਟੋ-ਘੱਟ 6-7 ਘੰਟੇ ਦੀ ਦੇਰੀ ਹੋਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੁਰਕੀ-ਸੀਰੀਆ ’ਚ ਇਕ ਵਾਰ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 6.3 ਰਹੀ ਤੀਬਰਤਾ
NEXT STORY