ਕਾਠਮੰਡੂ (ਬਿਊਰੋ)- ਨੇਪਾਲ 'ਚ ਸ਼ੁੱਕਰਵਾਰ ਨੂੰ ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਦੇ ਜਹਾਜ਼ ਆਪਸ 'ਚ ਟਕਰਾਉਣ ਹੀ ਵਾਲੇ ਸਨ ਕਿ ਉਸ ਦੌਰਾਨ ਇਕ ਚੇਤਾਵਨੀ ਪ੍ਰਣਾਲੀ ਨੇ ਪਾਇਲਟਾਂ ਨੂੰ ਸੁਚੇਤ ਕਰ ਦਿੱਤਾ ਅਤੇ ਤੁਰੰਤ ਕਾਰਵਾਈ ਕਰਨ ਨਾਲ ਇਹ ਵੱਡਾ ਹਾਦਸਾ ਹੋਣ ਨੂੰ ਟਲ ਗਿਆ। ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (CAAN) ਨੇ ਹਵਾਈ ਆਵਾਜਾਈ ਕੰਟਰੋਲ ਵਿਭਾਗ ਨੇ ਦੋ ਕਰਮਚਾਰੀਆਂ ਨੂੰ ਲਾਪਰਵਾਹੀ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ
CAAN ਦੇ ਬੁਲਾਰੇ ਜਗਨਨਾਥ ਨਿਰੂਲਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਸਵੇਰੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਕਾਠਮੰਡੂ ਆ ਰਹੀ ਨੇਪਾਲ ਏਅਰਲਾਈਨਜ਼ ਦੀ ਫਲਾਈਟ ਅਤੇ ਨਵੀਂ ਦਿੱਲੀ ਤੋਂ ਕਾਠਮੰਡੂ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਟੱਕਰ ਹੋਣ ਵਾਲੀ ਸੀ। ਨਿਰੂਲਾ ਨੇ ਕਿਹਾ ਕਿ ਏਅਰ ਇੰਡੀਆ ਦਾ ਜਹਾਜ਼ 19,000 ਫੁੱਟ ਦੀ ਉਚਾਈ ਤੋਂ ਹੇਠਾਂ ਆ ਰਿਹਾ ਸੀ ਜਦੋਂ ਕਿ ਨੇਪਾਲ ਏਅਰਲਾਈਨਜ਼ ਦਾ ਜਹਾਜ਼ ਉਸੇ ਸਮੇਂ 15,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ।
ਇਹ ਵੀ ਪੜ੍ਹੋ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ
ਬੁਲਾਰੇ ਨੇ ਕਿਹਾ ਕਿ ਜਦੋਂ ਰਾਡਾਰ ਨੇ ਦੇਖਿਆ ਕਿ ਦੋ ਜਹਾਜ਼ ਆਸ-ਪਾਸ ਸਨ ਤਾਂ ਨੇਪਾਲ ਏਅਰਲਾਈਨਜ਼ ਦਾ ਜਹਾਜ਼ 7,000 ਫੁੱਟ ਦੀ ਉਚਾਈ 'ਤੇ ਹੇਠਾਂ ਉਤਰਿਆ ਗਿਆ। ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। CAAN ਨੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜੋ ਘਟਨਾ ਸਮੇਂ ਕੰਟਰੋਲ ਰੂਮ ਦੇ ਇੰਚਾਰਜ ਸਨ। ਫਿਲਹਾਲ ਇਸ ਘਟਨਾ 'ਤੇ ਏਅਰ ਇੰਡੀਆ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਇਕੱਤਰਤਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਆਟਾ ਖ਼ਰੀਦਣ ਲਈ ਲਾਈਨਾਂ 'ਚ ਲੱਗੇ ਸੀ ਲੋਕ, ਪਾਕਿਸਤਾਨ 'ਚ ਚਾਰ ਬਜ਼ੁਰਗਾਂ ਦੀ ਹੋਈ ਮੌਤ
NEXT STORY