ਵੈਲਿੰਗਟਨ (ਵਾਰਤਾ): ਏਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰ ਨਿਊਜ਼ੀਲੈਂਡ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਕੋਵਿਡ-19 ਟੀਕਾਕਰਨ ਅਤੇ ਕੋਰੋਨਾ ਲਈ ਨਕਾਰਾਤਮਕ ਟੈਸਟ ਰਿਪੋਰਟ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਹੈ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੇਗ ਫੋਰਨ ਨੇ ਕਿਹਾ ਕਿ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਓਮੀਕਰੋਨ ਦੇ ਕੇਸਾਂ ਵਿੱਚ ਕਮੀ ਆਈ ਹੈ ਅਤੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ, ਅਸੀਂ ਗਾਹਕਾਂ ਲਈ ਆਪਣੀਆਂ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਵੀ ਢਿੱਲ ਦੇ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਬਾਈਡੇਨ ਸਰਕਾਰ ਨੇ 'ਮਾਸਕ' ਦੇ ਲਾਜ਼ਮੀ ਆਦੇਸ਼ ਨੂੰ 3 ਮਈ ਤੱਕ ਵਧਾਇਆ
ਫੋਰਨ ਨੇ ਕਿਹਾ ਕਿ ਵੀਰਵਾਰ ਤੋਂ ਯਾਤਰੀਆਂ ਨੂੰ ਨਿਊਜ਼ੀਲੈਂਡ ਦੇ ਆਲੇ-ਦੁਆਲੇ ਉਡਾਣ ਭਰਨ ਲਈ ਟੀਕੇ ਜਾਂ ਕੋਰੋਨਾ ਦੀ ਨਕਾਰਾਤਮਕ ਜਾਂਚ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਹੋਵੇਗੀ। 1 ਮਈ ਤੋਂ ਏਅਰ ਨਿਊਜ਼ੀਲੈਂਡ ਅੰਤਰਰਾਸ਼ਟਰੀ ਉਡਾਣਾਂ ਲਈ 'ਨੋ ਜੈਬ, ਨੋ ਫਲਾਈ' ਨੀਤੀ ਨੂੰ ਵੀ ਖ਼ਤਮ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਮਾਸਕ ਪਾਉਣਾ ਅਜੇ ਵੀ ਜ਼ਰੂਰੀ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਏਅਰ ਨਿਊਜ਼ੀਲੈਂਡ ਸ਼ੁੱਕਰਵਾਰ ਤੋਂ ਆਪਣੀ ਖਾਣ-ਪੀਣ ਦੀ ਸੇਵਾ ਮੁੜ ਸ਼ੁਰੂ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਰਵਰਡ ’ਚ ਬੋਲੇ ਜੈਸ਼ੰਕਰ, ਮਨੁੱਖੀ ਤੱਤ ਭਾਰਤ-ਅਮਰੀਕਾ ਸਬੰਧਾਂ ਦਾ ਅਹਿਮ ਕਾਰਕ
NEXT STORY