ਦੀਰ ਅਲ-ਬਲਾਹ (ਏਜੰਸੀ)- ਗਾਜ਼ਾ ਵਿਚ ਰਾਤ ਭਰ ਕੀਤੇ ਗਏ ਇਜ਼ਰਾਇਲ ਦੇ ਹਮਲਿਆਂ ਵਿੱਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਬਾਅ ਵਧ ਰਿਹਾ ਹੈ ਕਿ ਇਜ਼ਰਾਇਲੀ ਯੁੱਧ ਨੂੰ ਰੋਕਿਆ ਜਾਵੇ, ਪਰ ਪ੍ਰਧਾਨ ਮੰਤਰੀ ਬੇਨਜਾਮਿਨ ਨੈਤਨਯਾਹੂ ਹਾਲੇ ਵੀ ਯੁੱਧ ਜਾਰੀ ਰੱਖਣ ਦੇ ਹੱਕ ਵਿੱਚ ਹਨ। ਅਲ-ਅਵਦਾ ਹਸਪਤਾਲ ਦੇ ਸਿਹਤ ਸਟਾਫ਼ ਦੇ ਅਨੁਸਾਰ, ਮੱਧ ਅਤੇ ਉੱਤਰੀ ਗਾਜ਼ਾ ਵਿੱਚ ਸ਼ਨੀਵਾਰ ਸਵੇਰੇ ਤੜਕੇ ਹੋਏ ਹਮਲਿਆਂ ਕੋਈ ਲੋਕ ਆਪਣੇ ਘਰਾਂ ਵਿਚ ਮਾਰੇ ਗਏ, ਜਿਨ੍ਹਾਂ ਵਿੱਚ ਇੱਕੋ ਪਰਿਵਾਰ ਦੇ 9 ਲੋਕ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: ਭਿਆਨਕ ਹਾਦਸਾ ; ਮਾਂ ਨਾਲ ਜਾਂਦੀ ਮਸ਼ਹੂਰ ਗਾਇਕਾ ਸਣੇ 14 ਲੋਕਾਂ ਦੀ ਮੌਤ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੈਤਨਯਾਹੂ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਕਿਹਾ ਕਿ ਹਮਲੇ ਰੋਕਣ ਦੀ ਬਜਾਏ “ਹਮਲਿਆਂ ਨੂੰ ਮੁਕੰਮਲ ਕਰਨਾ ਜ਼ਰੂਰੀ ਹੈ”। ਇਸ ਦੌਰਾਨ ਕਈ ਦੇਸ਼ਾਂ ਦੇ ਡੈਲੀਗੇਟਸ ਹਾਲ ਤੋਂ ਬਾਹਰ ਚਲੇ ਗਏ। ਇਜ਼ਰਾਇਲ ਉੱਤੇ ਅੰਤਰਰਾਸ਼ਟਰੀ ਦਬਾਅ ਵਧ ਰਿਹਾ ਹੈ। ਹਾਲ ਹੀ ਵਿਚ ਕਈ ਦੇਸ਼ਾਂ ਨੇ ਫਿਲੀਸਤੀਨੀ ਰਾਜ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ, ਜਦੋਂਕਿ ਇਜ਼ਰਾਇਲ ਇਸ ਦਾ ਵਿਰੋਧ ਕਰ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ 'ਮੈਸੇਜ' ਭੇਜਦਾ ਸੀ ਪੁਲਸ ਵਾਲਾ, ਹੋ ਗਈ ਵੱਡੀ ਕਾਰਵਾਈ
ਕਈ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਜ਼ਰਾਇਲ ‘ਤੇ ਯੁੱਧ ਰੋਕਣ ਲਈ ਦਬਾਅ ਬਣਾਉਣ ਲਈ ਕਹਿ ਰਹੇ ਹਨ। ਸ਼ੁੱਕਰਵਾਰ ਨੂੰ, ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਗਾਜ਼ਾ ਵਿੱਚ ਲੜਾਈ ਨੂੰ ਘੱਟ ਕਰਨ ਲਈ ਜਲਦੀ ਹੀ ਇੱਕ ਸਮਝੌਤੇ 'ਤੇ ਪਹੁੰਚਣ ਦੇ ਨੇੜੇ ਹੈ ਜੋ "ਬੰਧਕਾਂ ਨੂੰ ਵਾਪਸ ਪ੍ਰਾਪਤ ਕਰੇਗਾ" ਅਤੇ "ਯੁੱਧ ਦਾ ਅੰਤ" ਕਰੇਗਾ। ਟਰੰਪ ਅਤੇ ਨੇਤਨਯਾਹੂ ਦੀ ਸੋਮਵਾਰ ਨੂੰ ਮੁਲਾਕਾਤ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਕੌਣ ਹੈ 4 ਸਾਲ ਦੀ ਤ੍ਰਿਸ਼ਾ ਥੋਸਰ, ਜਿਸਨੇ ਤੋੜ'ਤਾ ਕਮਲ ਹਾਸਨ ਦਾ 64 ਸਾਲ ਪੁਰਾਣਾ ਰਿਕਾਰਡ !ਮਿਲਿਆ ਨੈਸ਼ਨਲ ਐਵਾਰਡ
ਗਾਜ਼ਾ ਦੇ ਸਿਹਤ ਮੰਤਰੀ ਦਾ ਅਨੁਮਾਨ ਹੈ ਕਿ ਇਜ਼ਰਾਇਲ ਦੇ ਹਮਲਿਆਂ ਵਿੱਚ 65,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 167,000 ਤੋਂ ਵੱਧ ਜ਼ਖਮੀ ਹੋਏ ਹਨ। ਇਜ਼ਰਾਈਲ ਦੀ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਹਮਾਸ ਦੀ ਅਗਵਾਈ ਵਾਲੇ ਅੱਤਵਾਦੀਆਂ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ਵਿੱਚ ਹਮਲਾ ਕੀਤਾ, ਜਿਸ ਵਿੱਚ ਲਗਭਗ 1,200 ਲੋਕ ਮਾਰੇ ਗਏ ਅਤੇ 251 ਨੂੰ ਬੰਧਕ ਬਣਾ ਲਿਆ। ਹਾਲਾਂਕਿ ਇਨ੍ਹਾਂ ਵਿਚੋਂ ਕਈ ਬੰਧਕਾਂ ਨੂੰ ਹਮਾਸ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਅਮਰੀਕਾ ਤੋਂ ਇਕ ਹੋਰ ਪੰਜਾਬੀ ਨੌਜਵਾਨ ਹੋਣ ਜਾ ਰਿਹਾ ਡਿਪੋਰਟ ! ਜਾਣੋ ਕਿਉਂ ਹੋਈ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਬਰਦਸਤ ਭੂਚਾਲ ਨੇ ਮਚਾਇਆ ਕਹਿਰ, ਕਈ ਘਰ ਡਿੱਗੇ, ਵੱਡੇ ਨੁਕਸਾਨ ਦਾ ਖ਼ਦਸ਼ਾ
NEXT STORY