ਕੋਲੰਬੋ - ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਦੋਪੱਖੀ ਆਰਥਿਕ ਸਹਿਯੋਗ 'ਤੇ ਚਰਚਾ ਕੀਤੀ। ਡੋਭਾਲ ਸ਼ੁੱਕਰਵਾਰ ਨੂੰ ਹੋਣ ਵਾਲੇ ‘ਕੋਲੰਬੋ ਸੁਰੱਖਿਆ ਕਾਨਕਲੇਵ’ ’ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਇੱਥੇ ਪਹੁੰਚੇ। ਸ਼੍ਰੀਲੰਕਾ ਰਾਸ਼ਟਰਪਤੀ ਦੇ ਮੀਡੀਆ ਪ੍ਰਭਾਗ (ਪੀ.ਐੱਮ.ਡੀ.) ਨੇ ਕਿਹਾ ਕਿ ਡੋਭਾਲ ਨੇ ਅੱਜ ਸਵੇਰੇ ਰਾਸ਼ਟਰਪਤੀ ਸਕੱਤਰੇਤ ’ਚ ਰਾਸ਼ਟਰਪਤੀ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ। ਬੈਠਕ ’ਚ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਸਾਗਲਾ ਰਤਨਾਇਕ ਵੀ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
‘ਕੋਲੰਬੋ ਸੁਰੱਖਿਆ ਕਾਨਕਲੇਵ’ ਭਾਰਤ, ਸ਼੍ਰੀਲੰਕਾ, ਮਾਲਦੀਵ ਅਤੇ ਮੌਰੀਸ਼ਸ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰਾਂ ਅਤੇ ਉਪ ਰਾਸ਼ਟਰਪਤੀ ਸੁਰੱਖਿਆ ਸਲਾਹਕਾਰਾਂ ਨੂੰ ਇਕ ਮੰਚ ’ਤੇ ਲਿਆਉਂਦਾ ਹੈ। ਕਾਨਕਲੇਵ ’ਚ ਬੰਗਲਾਦੇਸ਼ ਅਤੇ ਸੇਸ਼ਲਜ਼ ਨੂੰ ਸੁਪਰਵਾਈਜ਼ਰ ਦਾ ਦਰਜਾ ਪ੍ਰਾਪਤ ਹੈ। ਇਸ ਕਾਨਕਲੇਵ ’ਚ ਸਮੁੰਦਰੀ ਸੁਰੱਖਿਆ, ਅੱਤਵਾਦ ਦੀ ਰੋਕਥਾਮ ਅਤੇ ਸਾਈਬਰ ਸੁਰੱਖਿਆ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ ਜਾਂਦੀ ਹੈ ਅਤੇ ਭਾਰਤ ਹਿੰਦ ਮਹਾਸਾਗਰ ’ਚ ਆਪਣੀਆਂ ਸਿਆਸੀ ਚਿੰਤਾਵਾਂ ਨੂੰ ਜਾਣੂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
82.2 ਹੀਟ ਇੰਡੈਕਸ ਦਰਜ, ਈਰਾਨ 'ਚ ਗਰਮੀ ਨੇ ਤੋੜੇ ਰਿਕਾਰਡ
NEXT STORY