ਮੋਗਾਦਿਸ਼ੂ-ਕੱਟੜਪੰਥੀ ਸਮੂਹ ਅਲ-ਸ਼ਬਾਬ ਨੇ ਸ਼ਨੀਵਾਰ ਨੂੰ ਸਵੇਰੇ ਹਿਰਨ ਖੇਤਰ 'ਚ ਘਟੋ-ਘੱਟ 20 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਸੱਤ ਵਾਹਨਾਂ ਨੂੰ ਸਾੜ੍ਹ ਦਿੱਤਾ। ਸੋਮਾਲੀ ਮੀਡੀਆ ਅਤੇ ਨਿਵਾਸੀਆਂ ਨੇ ਇਹ ਜਾਣਕਾਰੀ ਦਿੱਤੀ। ਨਿਵਾਸੀਆਂ ਨੇ ਕਿਹਾ ਕਿ ਹਮਲਾ ਅਲਕਾਇਦਾ ਨਾਲ ਜੁੜੇ ਸਮੂਹ ਵਿਰੁੱਧ ਸਥਾਨਕ ਲਾਮਬੰਦੀ ਦੇ ਵਿਰੋਧ 'ਚ ਕੀਤਾ ਗਿਆ ਹੈ। ਨਿਵਾਸੀ ਹਸਨ ਅਬਦੁੱਲ ਨੇ 'ਐਸੋਸੀਏਟੇਡ ਪ੍ਰੈੱਸ' ਨੂੰ ਫੋਨ ਕਰ ਦੱਸਿਆ 'ਪੀੜਤ ਚਾਲਕ ਅਤੇ ਯਾਤਰੀ ਸਨ ਜੋ ਬੇਲੇਟਵੇਨੇ ਤੋਂ ਮਹਾਸ ਤੱਕ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਜਾ ਰਹੇ ਸਨ ਅਤੇ ਯਾਤਰੀਆਂ ਵੱਲੋਂ ਵਰਤੇ ਜਾਂਦੇ ਭੋਜਨ ਅਤੇ ਵਾਹਨਾਂ ਨੂੰ ਲਿਜਾਣ ਵਾਲੇ ਕੁੱਲ ਸੱਤ ਟਰੱਕਾਂ ਨੂੰ ਅੱਗ ਲੱਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਇਲਟ ਨੇ ਵਾਲਮਾਰਟ ਸਟੋਰ ਨਾਲ ਜਹਾਜ਼ ਟਕਰਾਉਣ ਦੀ ਦਿੱਤੀ ਧਮਕੀ : ਪੁਲਸ
ਅਲ-ਸ਼ਬਾਬ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਸਥਾਨਕ ਰੂਪ ਨਾਲ ਜੁਟਾਏ ਗਏ 20 ਮਿਲਿਸ਼ੀਆ ਮੈਂਬਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ। ਸੋਮਾਲੀ ਸਰਕਾਰ ਨੇ ਇਸ 'ਵਹਿਸ਼ੀਆਣਾ' ਹਮਲੇ ਦੀ ਨਿੰਦਾ ਕੀਤੀ ਹੈ ਅਤੇ ਮੱਧ ਅਤੇ ਦੱਖਣੀ ਸੋਮਾਲੀਆ ਦੇ ਮਹੱਤਵਪੂਰਨ ਹਿੱਸਿਆਂ 'ਤੇ ਕਬਜ਼ਾ ਕਰਨ ਵਾਲੇ ਕੱਟੜਪੰਥੀ ਸਮੂਹ ਵਿਰੁੱਧ ਸਥਾਨਕ ਲਾਮਬੰਦ ਲਈ ਆਪਣਾ ਸਮਰਥਨ ਦੁਹਰਾਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1208 ਹੋਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੋਮਾਲੀਆ 'ਚ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ 20 ਲੋਕਾਂ ਦਾ ਕੀਤਾ ਕਤਲ
NEXT STORY