ਇਸਲਾਮਾਬਾਦ-ਪਾਕਿਸਤਾਨ 'ਚ ਹੜ੍ਹ ਕਾਰਨ 1200 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਲੱਖਾਂ ਲੋਕ ਬੇਘਰ ਹੋ ਗਏ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਆਫਤ ਪ੍ਰਬੰਧਨ ਕਮੇਟੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਿਕਾਰਡ ਮਾਨਸੂਨੀ ਮੀਂਹ ਕਾਰਨ ਆਏ ਹੜ੍ਹ ਕਾਰਨ 1208 ਲੋਕਾਂ ਦੀ ਜਾਨ ਚਲੀ ਗਈ ਹੈ। ਉਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚ 416 ਬੱਚੇ ਅਤੇ 244 ਮਹਿਲਾਵਾਂ ਹਨ। ਉਸ ਦੇ ਮੁਤਾਬਕ ਹੜ੍ਹ ਸਬੰਧ ਘਟਨਾਵਾਂ 'ਚ 6082 ਲੋਕ ਜ਼ਖਮੀ ਵੀ ਹੋ ਗਏ।
ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ
ਦੇਸ਼ 'ਚ ਤਿੰਨ ਦਹਾਕਿਆਂ 'ਚ ਇਸ ਵਾਰ ਸਭ ਤੋਂ ਜ਼ਿਆਦਾ ਮੀਂਹ ਪੈਣ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਇਕ ਤਿਹਾਈ ਹਿੱਸਾ ਪਾਣੀ 'ਚ ਡੁੱਬ ਗਿਆ ਹੈ। ਸਿੰਧ ਅਤੇ ਬਲੋਚਿਸਤਾਨ ਸੂਬੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗਿਲਗਿਤ ਬਾਲਟਿਸਤਾਨ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਹੜ੍ਹ ਕਾਰਨ ਇਥੇ ਹੋਈ ਲੋਕਾਂ ਦੀ ਮੌਤ ਨਾਲ ਮੈਨੂੰ ਬਹੁਤ ਦੁਖ ਹੈ। ਪੂਰੇ ਦੇਸ਼ 'ਚ ਤਬਾਹੀ ਹੋਈ ਹੈ।
ਇਹ ਵੀ ਪੜ੍ਹੋ : ਈਰਾਨ ਨੇ ਇਕ ਵਾਰ ਫਿਰ ਕੁਝ ਸਮੇਂ ਲਈ ਅਮਰੀਕੀ ਸਮੁੰਦਰੀ ਡਰੋਨ ਕੀਤੇ ਜ਼ਬਤ : ਅਮਰੀਕੀ ਜਲ ਸੈਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵ੍ਹਾਈਟ ਹਾਊਸ ਨੇ ਯੂਕ੍ਰੇਨ ਲਈ ਮੰਗੇ ਹੋਰ 13.7 ਅਰਬ ਡਾਲਰ
NEXT STORY