ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਲਾਬਮਾ ਵਿਚ ਇਕ ਕਾਰ ਦੇ ਝੀਲ ਵਿਚ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋਣ ਦੀ ਦੁਖ਼ਦਾਈ ਘਟਨਾ ਵਾਪਰੀ ਹੈ। ਇਨ੍ਹਾਂ ਮ੍ਰਿਤਕਾਂ ਵਿਚ 2 ਬੱਚੇ ਵੀ ਸ਼ਾਮਲ ਸਨ।
ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਸੈਂਟ ਕਲੇਅਰ ਕਾਉਂਟੀ ਕੋਰੋਨਰ ਦੁਆਰਾ ਅਪ੍ਰੈਲ ਵਟਲੇ (37), ਮਾਰੀਆ ਟਾਖਨਜ਼ (18), ਰੋਸੇਲਿਨ ਵ੍ਹਾਈਟ (5) ਅਤੇ ਰੇਜੀਨਾਲਡ ਜੇ ਵ੍ਹਾਈਟ (3) ਵਜੋਂ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਕਾਰ ਵਿਚ ਸਵਾਰ ਪੰਜਵੇਂ ਯਾਤਰੀ 39 ਸਾਲਾ ਰੇਜੀਨਾਲਡ ਵ੍ਹਾਈਟ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ।
ਅਧਿਕਾਰੀਆਂ ਅਨੁਸਾਰ ਇਹ ਸਾਰੇ ਜਾਰਜੀਆ ਜਾ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਕਾਰ ਰੋਡਵੇਅ ਤੋਂ ਬਾਹਰ ਜਾਣ ਕਰਕੇ ਝੀਲ ਵਿਚ ਡਿੱਗ ਪਈ। ਅਲਾਬਮਾ ਲਾਅ ਇਨਫੋਰਸਮੈਂਟ ਏਜੰਸੀ ਦੇ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ ਸੀ।
5 ਮਹੀਨੇ ਦੇ ਬੱਚੇ ਨੂੰ ਦਿੱਤੀ ਗਈ ‘ਚਮਤਕਾਰੀ ਦਵਾਈ’, ਇਕ ਖ਼ੁਰਾਕ ਦੀ ਕੀਮਤ 18 ਕਰੋੜ ਤੋਂ ਵੱਧ
NEXT STORY