ਇੰਟਰਨੈਸ਼ਨਲ ਡੈਸਕ (ਬਿਊਰੋ): ਬਚਪਨ ਵਿਚ ਤੁਸੀਂ ਅਲਾਦੀਨ ਅਤੇ ਉਸ ਦੇ ਜਾਦੂਈ ਲੈਂਪ ਦੀਆਂ ਕਹਾਣੀਆਂ ਜ਼ਰੂਰ ਪੜ੍ਹੀਆਂ ਹੋਣਗੀਆਂ। ਅਲਾਦੀਨ ਆਪਣੀ ਜਾਦੂਈ ਚਟਾਈ ਦੀ ਮਦਦ ਨਾਲ ਤੁਰੰਤ ਕਿਤੇ ਵੀ ਪਹੁੰਚ ਜਾਂਦਾ ਸੀ। ਉਸ ਕੋਲ ਇਕ ਜਿੰਨ ਵੀ ਹੁੰਦਾ ਸੀ। ਭਾਵੇਂਕਿ ਇਹ ਸਭ ਕੁਝ ਇਕ ਕਾਲਪਨਿਕ ਕਹਾਣੀ ਦਾ ਹਿੱਸਾ ਸੀ ਪਰ ਸੋਸ਼ਲ ਮੀਡੀਆ 'ਤੇ ਹੁਣ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਅਲਾਦੀਨ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ।
ਅਸਲ ਵਿਚ ਵਾਇਰਲ ਵੀਡੀਓ ਵਿਚ ਅਲਾਦੀਨ ਦਾ ਪਹਿਰਾਵਾ ਪਾਈ ਇਕ ਸ਼ਖਸ ਦੁਬਈ ਦੀਆਂ ਸੜਕਾਂ 'ਤੇ ਉੱਡਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਮਗਰੋਂ ਲੋਕ ਹੈਰਾਨ ਰਹਿ ਗਏ।ਸ਼ਖਸ ਦਾ ਨਾਮ RhyzOrDie ਹੈ ਜੋ ਪੇਸ਼ੇ ਤੋਂ ਇਕ ਯੂ-ਟਿਊਬਰ ਹੈ। ਉਸ ਨੇ ਅਲਾਦੀਨ ਦੀ ਜਾਦੂਈ ਦੁਨੀਆ ਦੇ ਇਕ ਹਿੱਸੇ ਨੂੰ ਅਸਲੀਅਤ ਵਿਚ ਬਦਲ ਦਿੱਤਾ।
ਕੀਤੀ ਜਾਦੂਈ ਚਟਾਈ ਦੀ ਸਵਾਰੀ
RhyzOrDie ਆਪਣੀ ਜਾਦੂਈ ਚਟਾਈ 'ਤੇ ਸਵਾਰ ਹੋ ਕੇ ਦੁਬਈ ਦੀਆਂ ਸੜਕਾਂ 'ਤੇ ਉੱਡਦਾ ਨਜ਼ਰ ਆਇਆ। ਉਹ ਪਾਣੀ ਦੇ ਉੱਪਰ ਵੀ ਉੱਡਦਾ ਦਿਸਿਆ। ਯੂ-ਟਿਊਬਰ ਰੇਬੀਅਨ ਨਾਈਟਸ ਥੀਮ ਦੇ ਕੰਟੈਂਟ ਕ੍ਰੀਏਟ ਕਰਦੇ ਹਨ। ਇਸ ਕੜੀ ਵਿਚ ਉਹਨਾਂ ਨੇ ਮੈਜਿਕ ਕਾਰਪੇਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ, ਜਿਸ ਵਿਚ ਉਹਨਾਂ ਨੇ ਅਲਾਦੀਨ ਦਾ ਪਹਿਰਾਵਾ ਪਾਇਆ ਹੋਇਆ ਹੈ। ਉਹਨਾਂ ਨੂੰ ਜ਼ਮੀਨ ਤੋਂ ਥੋੜ੍ਹਾ ਉੱਪਰ ਉੱਡਦੇ ਹੋਏ ਦੇਖ ਲੋਕ ਹੈਰਾਨ ਰਹਿ ਗਏ। ਕਮਾਲ ਦੀ ਗੱਲ ਇਹ ਹੈ ਕਿ ਪਾਣੀ 'ਤੇ ਵੀ ਉਹ ਆਪਣੀ ਜਾਦੂਈ ਚਟਾਈ ਨਾਲ ਉੱਡਦੇ ਦਿਸੇ। ਇਸ ਵੀਡੀਓ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਾਸਾ ਨੇ 10 ਨਵੇਂ ਪੁਲਾੜ ਯਾਤਰੀਆਂ ਦੀ ਕੀਤੀ ਚੋਣ
ਇਹ ਹੈ ਅਸਲੀਅਤ
ਅਸਲ ਵਿਚ RhyzOrDie ਨੇ ਇਕ ਇਲੈਕਟ੍ਰਾਨਿਕ ਲੌਂਗਬੋਰਡ ਦੀ ਵਰਤੋਂ ਕੀਤੀ ਸੀ, ਜਿਸ 'ਤੇ ਉਹਨਾਂ ਨੇ ਚਟਾਈ ਵਿਛਾਈ ਅਤੇ ਹਵਾ ਵਿਚ ਉੱਡਣ ਦਾ ਸੀਨ ਕ੍ਰਿਏਟ ਕੀਤਾ। ਇਸ ਵੀਡੀਓ 'ਤੇ ਯੂਜ਼ਰਸ ਨੇ ਹੈਰਾਨੀਜਨਕ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਭਾਵੇਂਕਿ ਲੋਕਾਂ ਨੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਅਲਾਦੀਨ ਮੱਧ ਯੁੱਗ ਦੇ ਸਮੇਂ ਨੂੰ ਛੱਡ ਕੇ 21ਵੀਂ ਸਦੀ ਵਿਚ ਟਾਈਮ-ਮਸ਼ੀਨ ਦੇ ਮਾਧਿਅਮ ਨਾਲ ਪਹੁੰਚ ਗਿਆ ਹੋਵੇ। ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਵਿਗਿਆਨ ਦਾ ਚਮਤਕਾਰ, ਅਲਾਦੀਨ ਇਜ਼ ਬੈਕ।
ਦੱਖਣੀ ਅਫਰੀਕਾ 'ਤੇ ਪਾਬੰਦੀ ਨਿੰਦਣਯੋਗ: WHO
NEXT STORY