ਐਲਬਰਟਾ— ਕੈਨੇਡਾ ਦੇ ਐਲਬਰਟਾ ਦਾ ਵਿਅਕਤੀ ਕੁਝ ਸਮੇਂ ਲਈ ਘਰੋਂ ਬਾਹਰ ਕੀ ਗਿਆ ਕਿ ਵਾਪਸੀ 'ਤੇ ਉਸ ਦੀ ਦੁਨੀਆ ਲੁੱਟੀ ਜਾ ਚੁੱਕੀ ਸੀ। ਨਾ ਉੱਥੇ ਉਸ ਦਾ ਘਰ ਸੀ ਅਤੇ ਨਾ ਕੋਈ ਸਾਮਾਨ ਸਹੀ-ਸਲਾਮਤ ਬਚਿਆ ਸੀ। ਘਟਨਾ ਵੀਰਵਾਰ ਦੀ ਹੈ। ਐਲਬਰਟਾ ਦੇ ਕੈਰਮੈਂਗੇ ਪਿੰਡ ਦੇ ਰਹਿਣ ਵਾਲੇ ਵਿਲੀਅਮ ਰੀਨੀਊ ਨੇ ਦੱਸਿਆ ਕਿ ਕੁਝ ਘੰਟਿਆਂ ਬਾਅਦ ਜਦੋਂ ਉਹ ਆਪਣੇ ਘਰ ਵਾਪਸ ਪੁੱਜਾ ਤਾਂ ਉੱਥੇ ਉਸ ਦਾ ਘਰ ਨਹੀਂ ਸੀ। ਅਦਾਲਤ ਦੇ ਹੁਕਮਾਂ 'ਤੇ ਉਸ ਦੇ ਘਰ ਨੂੰ ਢਾਹ ਦਿੱਤਾ ਗਿਆ ਸੀ। ਉਸ ਨੇ ਪਹਿਲੀ ਵਾਰ ਸਾਹਮਣੇ ਆ ਕੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਹੈ। ਵਿਲੀਅਮ ਨੇ ਕਿਹਾ ਕਿ ਉਸ ਦੇ ਕੱਪੜੇ, ਬੈੱਡ, ਡਰੈੱਸਰ ਘਰ ਦੇ ਅੰਦਰ ਪਈ ਹਰ ਚੀਜ਼ ਤਬਾਹ ਹੋ ਚੁੱਕੀ ਸੀ। ਵਿਲੀਅਮ ਨੇ ਦੱਸਿਆ ਕਿ ਉਸ ਨੇ ਇਹ ਘਰ ਨਵਾਂ ਬਣਵਾਇਆ ਸੀ।
ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਲੀਅਮ ਨੇ ਇਹ ਘਰ ਸਹੀ ਪਰਮਿਟ ਤੋਂ ਬਿਨਾਂ ਬਣਾਇਆ ਸੀ। ਇਸ ਲਈ ਉਸ ਨੂੰ ਢਾਹ ਦਿੱਤਾ ਗਿਆ। ਕਾਰਮੈਂਗੇ ਦੇ ਮੇਅਰ ਕਿਮ ਨਿਕੋਲਸ ਨੇ ਦੱਸਿਆ ਕਿ ਇਹ ਪਰਮਿਟ ਗੈਰਾਜ ਬਣਾਉਣ ਲਈ ਲਿਆ ਗਿਆ ਸੀ ਨਾ ਕਿ ਘਰ ਬਣਾਉਣ ਲਈ। ਦੂਜੇ ਪਾਸੇ ਵਿਲੀਅਮ ਨੇ ਕਿਹਾ ਕਿ ਉਸ ਨੇ ਗੈਰਾਜ ਹੀ ਬਣਾਇਆ ਸੀ ਅਤੇ ਆਰਜ਼ੀ ਤੌਰ 'ਤੇ ਉਹ ਇਸ ਦੀ ਵਰਤੋਂ ਘਰ ਵਜੋਂ ਕਰ ਰਿਹਾ ਸੀ।
ਇਸ ਲੜਕੀ ਦੀ ਹੈਂਡ ਰਾਈਟਿੰਗ ਦੇਖ ਕੇ ਹਰ ਕੋਈ ਕਰਦਾ ਹੈ ਵਾਹ-ਵਾਹ
NEXT STORY