ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਬਰਫੀਲੇ ਤੂਫਾਨ ਕਾਰਨ 9 ਹਜ਼ਾਰ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਕ੍ਰਿਸਮਸ ਦੀਆਂ ਛੁੱਟੀਆਂ ’ਤੇ ਜਾ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਨਿਊਯਾਰਕ ਅਤੇ ਨਿਊਜਰਸੀ ਸਮੇਤ ਕਈ ਸੂਬਿਆਂ ’ਚ ਹਵਾਈ ਅੱਡਿਆਂ ’ਤੇ ਪੁੱਜੇ ਲੋਕਾਂ ਨੂੰ ਅਧਿਕਾਰੀਆਂ ਨੇ ਕਿਹਾ ਕਿ ਜਾਂ ਤਾਂ ਉਹ ਘਰਾਂ ’ਚ ਰਹਿਣ ਜਾਂ ਫਿਰ ਸੜਕੀ ਮਾਰਗ ਰਾਹੀਂ ਜਾਣ, ਜੋ ਨਵੇਂ ਸਾਲ ਦੇ ਮੌਕੇ ’ਤੇ ਸਭ ਤੋਂ ਬਿਜ਼ੀ ਮਾਰਗ ਹੁੰਦੇ ਹਨ।
ਫਲਾਈਟ ਅਵੇਅਰ ਸਾਈਟ ਅਨੁਸਾਰ ਸ਼ਨੀਵਾਰ ਸ਼ਾਮ ਤੱਕ ਅਮਰੀਕਾ ’ਚ 9000 ਤੋਂ ਵੱਧ ਘਰੇਲੂ ਉਡਾਣਾਂ ਰੱਦ ਕਰ ਦਿੱਤੀ ਗਈਆਂ ਜਾਂ ਕਾਫ਼ੀ ਦੇਰ ਨਾਲ ਗਈਆਂ। ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਹਵਾਈ ਅੱਡਿਆਂ ’ਚ ਨਿਊਯਾਰਕ ਮਹਾਨਗਰ ਦੇ ਨੇੜੇ ਦੇ ਜਾਨ.ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ, ਲਾ ਗਾਰਡੀਆ ਅਤੇ ਨੇਵਾਰਕ ਲਿਬਰਟੀ ਏਅਰਪੋਰਟ ਸ਼ਾਮਲ ਹਨ।
ਇਹ ਵੀ ਪੜ੍ਹੋ- ਬ੍ਰਿਟੇਨ 'ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ
ਬਰਫੀਲੇ ਤੂਫਾਨ ਦੀ ਚਿਤਾਵਨੀ ਦੇ ਨਾਲ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਨਿਊਯਾਰਕ ਸਿਟੀ, ਨਿਊਜਰਸੀ ਅਤੇ ਉੱਤਰੀ-ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਲਈ ਅਲਰਟ ਜਾਰੀ ਕੀਤਾ ਸੀ। ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਸੜਕਾਂ ’ਤੇ ਬਰਫ ਅਤੇ ਫਿਸਲਣ ਦੇ ਨਾਲ ਘੱਟ ਵਿਜੀਬਿਲਟੀ ਕਾਰਨ ਜੋਖਮ ਰਹੇਗਾ, ਇਸ ਲਈ ਲੰਬੀ ਦੂਰੀ ਦੀ ਯਾਤਰਾ ਤੋਂ ਬਚੋ।
ਨਿਊਯਾਰਕ ’ਚ ਹੋਈ 4.3 ਇੰਚ ਬਰਫਬਾਰੀ
ਨਿਊਯਾਰਕ ਸਿਟੀ ’ਚ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਬਰਫਬਾਰੀ ਰਿਕਾਰਡ ਕੀਤੀ ਗਈ। ਸ਼ਨੀਵਾਰ ਸਵੇਰੇ ਤੱਕ ਸੈਂਟਰਲ ਪਾਰਕ ’ਚ 4.3 ਇੰਚ ਬਰਫਬਾਰੀ ਦਰਜ ਕੀਤੀ ਗਈ। ਜਨਵਰੀ 2022 ਤੋਂ ਬਾਅਦ ਪਹਿਲੀ ਵਾਰ ਸ਼ਹਿਰ ’ਚ 4 ਇੰਚ ਤੋਂ ਵੱਧ ਬਰਫ ਡਿੱਗੀ ਹੈ।
ਇਹ ਵੀ ਪੜ੍ਹੋ- PM ਦੇ ਰਵਾਨਾ ਹੁੰਦਿਆਂ ਹੀ ਲੋਕਾਂ ਨੇ ਖਿਲਾਰੀ 'ਭੁੱਖ' ! ਸੜਕ 'ਤੇ ਪਏ ਗਮਲੇ ਵੀ ਨਾ ਛੱਡੇ, ਸ਼ਰਮਨਾਕ ਵੀਡੀਓ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬ੍ਰਿਟੇਨ 'ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ
NEXT STORY