ਨਵੀਂ ਦਿੱਲੀ — ਚੀਨ 'ਚ 'ਨੋਵੇਲ ਕੋਰੋਨਾ ਵਾਇਰਸ' ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 106 ਹੋ ਗਈ ਹੈ। ਇਸ ਦੇ ਨਾਲ ਹੀ 30 ਸੂਬਾ ਪੱਧਰ ਦੇ ਖੇਤਰਾਂ 'ਚ 4,515 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਕ ਰਿਪੋਰਟ ਮੁਤਾਬਕ ਐਪਲ ਦੇ ਸਪਲਾਇਰ 'ਫਾਕਸਕਾਨ' ਨੇ ਆਪਣੇ ਉਨ੍ਹਾਂ ਕਰਮਚਾਰੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਜਿਹੜੇ ਕਿ ਤਾਇਵਾਨ 'ਚ ਹਨ। ਇਹ ਲੋਕ ਚਾਈਨੀਜ਼ ਨਵਾਂ ਸਾਲ ਮਨਾਉਣ ਲਈ ਤਾਈਵਾਨ ਗਏ ਸਨ। ਇਹ ਲੋਕ ਅਜੇ ਚੀਨ ਦੇ ਵੁਹਾਨ ਸੂਬੇ 'ਚ ਵਾਪਸ ਨਹੀਂ ਪਰਤੇ ਹਨ। ਰਿਪੋਰਟ ਮੁਤਾਬਕ ਚੀਨ 'ਚ ਫੈਲੇ ਇਸ ਵਾਇਰਸ ਕਾਰਨ ਅਮਰੀਕਾ ਦੀ ਦਿੱਗਜ ਕੰਪਨੀ ਐਪਲ ਦੇ ਕਾਰੋਬਾਰ 'ਚ ਫਰਕ ਪੈ ਸਕਦਾ ਹੈ।
ਐਪਲ ਹੋਈ ਅਲਰਟ
ਐਪਲ ਇਨਸਾਈਡਰ ਦੀ ਰਿਪੋਰਟ ਮੁਤਾਬਕ ਵੁਹਾਨ 'ਚ ਫਾਕਸਕਾਨ ਦੀ ਫੈਸਿਲਿਟੀ 'ਚ ਇਸ ਵਾਇਰਸ ਕਾਰਨ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਕੰਪਨੀ ਦੇ ਉਤਪਾਦਨ 'ਚ ਕਮੀ ਆ ਸਕਦੀ ਹੈ ਜਿਸ ਦਾ ਸਿੱਧਾ ਅਸਰ ਕੰਪਨੀ ਦੇ ਲਾਂਗ ਟਰਮ ਕਾਰੋਬਾਰ 'ਤੇ ਪਵੇਗਾ। ਇਸ ਦੇ ਬਾਵਜੂਦ ਤਾਈਵਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕਾਂਟ੍ਰੈਕਟ ਮੈਨੂਫੈਕਚਰਿੰਗ ਕੰਪਨੀ ਫਾਕਸਕਾਨ ਨੇ ਆਪਣੇ ਕਰਮਚਾਰੀਆਂ ਨੂੰ ਆਪਣੇ ਘਰ ਹੀ ਰਹਿਣ ਦੀ ਹਿਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ ਫੈਕਟਰੀ 'ਚ ਵੀ ਕਰਮਚਾਰੀਆਂ ਦੀ ਸਿਹਤ ਨਿਗਰਾਨੀ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਫੇਸ ਮਾਸਕ ਦਿੱਤੇ ਹਨ ਅਤੇ ਉਨ੍ਹਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਫੇਸ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ(WHO) ਅਨੁਸਾਰ ਕੋਰੋਨਾ ਵਾਇਰਸ ਦੇ ਮਰੀਜ਼ ਨੂੰ ਜ਼ੁਕਾਮ ਦੇ ਨਾਲ-ਨਾਲ ਬੁਖਾਰ ਅਤੇ ਥਕਾਨ , ਸੁੱਕੀ ਖਾਂਸੀ ਅਤੇ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ। WHO ਨੇ ਅਜੇ ਤੱਕ ਇਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਨਹੀਂ ਕੀਤਾ ਹੈ। ਚੀਨ, ਹਾਂਗਕਾਂਗ, ਤਾਈਵਾਨ ਅਤੇ ਮਕਾਊ ਦੇ ਬਾਹਰ ਥਾਈਲੈਂਡ, ਆਸਟ੍ਰੇਲਿਆ, ਸਿੰਗਾਪੁਰ, ਅਮਰੀਕਾ, ਜਾਪਾਨ, ਮਲੇਸ਼ੀਆ, ਦੱਖਣੀ ਕੋਰੀਆ, ਫਰਾਂਸ, ਵਿਅਤਨਾਮ, ਕੈਨੇਡਾ, ਆਇਵਰੀ ਕਾਸਟ ਅਤੇ ਨੇਪਾਲ 'ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ 'ਚ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ।
ਇਸ ਬੀਮਾਰੀ ਦੇ ਖਿਲਾਫ ਚੀਨ ਨੇ ਵੁਹਾਨ ਸੂਬੇ 'ਚ ਡਾਕਟਰਾਂ ਅਤੇ ਹੋਰ ਸਿਹਤ ਮਾਹਰਾਂ ਸਮੇਤ 600 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਰੇਲਵੇ ਸਟੇਸ਼ਨਾਂ ਅਤੇ ਬੀਜਿੰਗ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੋੜਣ ਵਾਲੇ ਕੁੱਲ 55 ਰੇਲਵੇ ਸਟੇਸ਼ਨਾਂ 'ਤੇ ਤਾਪਮਾਨ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ੱਕੀ ਮਾਮਲਿਆਂ ਦੀ ਪਛਾਣ ਕੀਤੀ ਜਾ ਸਕੇ।
ਪਾਪੂਆ ਨਿਊ ਗਿਨੀ ਨੇ ਏਸ਼ੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਈ ਪਾਬੰਦੀ
NEXT STORY