ਅਲਜੀਯਰਸ (ਭਾਸ਼ਾ)- ਅਲਜੀਰੀਆ ਦੀ ਇਕ ਅਦਾਲਤ ਨੇ ਇਕ ਚਿੱਤਰਕਾਰ ਜਮੀਲ ਬੇਨ ਇਸਮਾਈਲ ਦੀ ਭੀੜ ਵਲੋਂ ਕੁੱਟ-ਕੁੱਟਕੇ ਹੱਤਿਆ ਕਰਨ ਦੇ ਮਾਮਲੇ ਵਿਚ 49 ਦੋਸ਼ੀਆਂ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਚਾਅ ਪੱਖ ਦੇ ਵਕੀਲ ਮੁਤਾਬਕ, ਮ੍ਰਿਤਕ ’ਤੇ ਜੰਗਲ ਵਿਚ ਭਿਆਨਕ ਅੱਗ ਲਗਾਉਣ ਦਾ ਸ਼ੱਕ ਸੀ, ਜਦਕਿ ਅਸਲ ਵਿਚ ਉਹ ਅੱਗ ਬੁਝਾਉਣ ਲਈ ਅੱਗੇ ਆਇਆ ਸੀ। ਪੂਰਬ ਉੱਤਰ ਅਜੀਰੀਆ ਦੇ ਕਬੀਲੀਆਈ ਖੇਤਰ ਵਿਚ ਪਿਛਲੇ ਸਾਲ ਹੋਏ ਇਸ ਹੱਤਿਆਕਾਂਡ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ: 3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼
ਇਹ ਘਟਨਾ ਅਜਿਹੇ ਸਮੇਂ ਵਾਪਰੀ ਸੀ, ਜਦੋਂ ਪਹਾੜੀ ਖੇਤਰ ਵਾਲੇ ਬਰਬਰ ਸੂਬੇ 'ਚ ਜੰਗਲ 'ਚ ਲੱਗੀ ਭਿਆਨਕ ਅੱਗ ਕਾਰਨ 90 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਉਹ ਸਿਪਾਹੀ ਵੀ ਸ਼ਾਮਲ ਹਨ ਜੋ ਅੱਗ ਬੁਝਾਉਣ ਦੀ ਕਾਰਵਾਈ ਵਿੱਚ ਲੱਗੇ ਹੋਏ ਸਨ। ਚਿੱਤਰਕਾਰ ਜਮੀਲ ਬੇਨ ਇਸਮਾਈਲ ਦੇ ਕਤਲ ਵਿੱਚ 100 ਤੋਂ ਵੱਧ ਸ਼ੱਕੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਸ ਦੇ ਕਤਲ ਵਿੱਚ ਭੂਮਿਕਾ ਲਈ ਦੋਸ਼ੀ ਪਾਏ ਗਏ ਸਨ। ਬਚਾਅ ਪੱਖ ਦੇ ਵਕੀਲ ਹਕੀਮ ਸਾਹਬ ਨੇ ਦੱਸਿਆ ਕਿ ਅਦਾਲਤ ਨੇ 38 ਹੋਰ ਦੋਸ਼ੀਆਂ ਨੂੰ 2-12 ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਦੇ ਮੌਤ ਦੀ ਸਜ਼ਾ ਦੀ ਬਜਾਏ ਉਮਰ ਕੈਦ ਦੀ ਸਜ਼ਾ ਕੱਟਣ ਦੀ ਸੰਭਾਵਨਾ ਹੈ, ਕਿਉਂਕਿ ਅਲਜੀਰੀਆ 'ਚ ਦਹਾਕਿਆਂ ਤੋਂ ਮੌਤ ਦੀ ਸਜ਼ਾ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼
NEXT STORY