ਵਾਸ਼ਿੰਗਟਨ— ਕੀ ਕਿਸੇ ਨੇ ਕਦੀ ਸੋਚਿਆ ਕਿ ਜੇ ਏਲੀਅਨ ਸਾਡੀ ਪ੍ਰਿਥਵੀ 'ਤੇ ਹਮਲਾ ਕਰ ਦੇਣ। ਨਾਸਾ ਦੂਜੇ ਗ੍ਰਹਿਆਂ ਤੋਂ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਣ ਲਈ ਪ੍ਰੋਟੈਕਸ਼ਨ ਅਫਸਰ ਦੀ ਭਰਤੀ ਕੀਤੀ ਹੈ। ਇਸ ਨਾਲ ਹੀ ਇਸ ਅਧਿਕਾਰੀ ਦਾ ਕੰਮ ਚੰਦਰਮਾ ਜਾਂ ਧਰਤੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣਾਂ ਹੋਵੇਗਾ।
ਇਸ ਦੀ ਜਾਣਕਾਰੀ ਅਮਰੀਕੀ ਸਰਕਾਰ ਨੇ ਆਪਣੀ ਰੁਜ਼ਗਾਰ ਦੀ ਵੈੱਬਸਾਈਟ 'ਤੇ ਦਿੱਤੀ ਹੈ। ਇਸ ਕੰਮ ਲਈ ਸਾਰੇ ਅਮਰੀਕੀ ਨਾਗਰਿਕ ਯੋਗ ਦੱਸੇ ਗਏ ਹਨ ਤੇ ਉਹ ਆਪਣੀਆਂ ਅਰਜ਼ੀਆਂ 14 ਅਗਸਤ ਤੱਕ ਭੇਜ ਸਕਦੇ ਹਨ। ਯੂਰਪ ਸਪੇਸ ਏਜੰਸੀ 'ਚ ਵੀ ਪ੍ਰੋਟੈਕਸ਼ਨ ਅਫਸਰ ਦਾ ਅਹੁਦਾ ਹੈ। ਇਸ ਅਹੁਦੇ ਲਈ ਤਨਖਾਹ ਹੋਵੇਗੀ ਕਰੀਬ 1,87,000 ਡਾਲਰ। ਇਸ ਅਹੁਦੇ ਦੇ ਅਧਿਕਾਰੀ ਦਾ ਕੰਮ ਨਾਸਾ ਦੇ ਮਿਸ਼ਨ ਪਲਾਂਟਰੀ ਪ੍ਰੋਟੈਕਸ਼ਨ ਦੀਆਂ ਲੋੜਾਂ ਦੇ ਹਿਸਾਬ ਨਾਲ ਹੋਣ ਵਾਲੀਆਂ ਵੱਖ-ਵੱਖ ਐਕਟੀਵਿਟੀਜ਼ ਦੀ ਪਲਾਨਿੰਗ ਕਰਨਾ ਤੇ ਉਸ 'ਚ ਸਹਿਯੋਗ ਕਰਨਾ ਹੋਵੇਗਾ।
ਇਸ ਕੰਮ ਲਈ ਨਾ ਆਓ ਦੁਬਈ, ਭਾਰਤੀ ਦੂਤਘਰ ਦੀ ਸਲਾਹ
NEXT STORY