ਦੁਬਈ — ਨੌਕਰੀ ਪਾਉਣ ਦੇ ਇਛੁੱਕ ਭਾਰਤੀਆਂ ਨੂੰ ਟੂਰਿਜ਼ਟ ਵੀਜ਼ੇ 'ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੂੰ ਇਥੇ ਆਉਣ ਤੋਂ ਪਹਿਲਾਂ ਆਪਣੇ ਰੁਜ਼ਗਾਰ ਪ੍ਰਸਤਾਵਾਂ ਅਤੇ ਪਰਮਿਟ ਵੀਜ਼ੇ ਨੂੰ ਪ੍ਰਮਾਣਿਤ ਕਰਾਉਣਾ ਚਾਹੀਦਾ ਹੈ। ਵੀਜ਼ਾ ਧੋਖਾਧੜੀ ਦੇ ਵਧਦੇ ਮਾਮਲਿਆਂ ਵਿਚਾਲੇ ਦੁਬਈ ਸਥਿਤ ਭਾਰਤੀ ਦੂਤਘਰ ਨੇ ਆਪਣੇ ਦੇਸ਼ ਵਾਸੀਆਂ ਲਈ ਇਹ ਸਲਾਹ ਜਾਰੀ ਕੀਤੀ ਹੈ। ਬਹੁਤ ਸਾਰੇ ਅਜਿਹੇ ਭਾਰਤੀ ਕਾਮੇ ਮਦਦ ਲੈਣ ਲਈ ਭਾਰਤੀ ਦੂਤਘਰ ਗਏ ਅਤੇ ਸਲਾਹ ਮੰਗੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਏਜੰਟ ਲਗਾਤਾਰ ਧੋਖਾ ਦਿੰਦੇ ਹਨ। ਇਸ ਤੋਂ ਬਾਅਦ ਭਾਰਤੀ ਦੂਤਘਰ ਨੇ ਇਹ ਸਲਾਹ ਜਾਰੀ ਕੀਤੀ ਹੈ।
ਭਾਰਤ ਵੱਲੋਂ ਕਾਊਂਸਿਲ ਜਨਰਲ ਆਫ ਦੁਬਈ ਵਿਪੁਲ ਨੇ ਕਿਹਾ ਕਿ ਅਜਿਹੀਆਂ ਫੋਨ ਕਾਲਾਂ ਦੇ ਅਸਲ ਆਂਕੜੇ ਉਪਲਬੱਧ ਨਹੀਂ ਹਨ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਫੋਨ ਕਾਲਾਂ ਭਿੰਨ-ਭਿੰਨ ਪ੍ਰਕਾਰ ਦੇ ਮੁੱਦਿਆਂ ਨਾਲ ਜੁੜੀਆਂ ਹੁੰਦੀਆਂ ਹਨ। ਜ਼ਿਆਦਾਤਰ ਕਾਲਾਂ ਉਨ੍ਹਾਂ ਕਾਮਿਆਂ ਨਾਲ ਹੋਈ ਧੋਖਾਧੜੀ ਨਾਲ ਸਬੰਧਿਤ ਹੁੰਦੀਆਂ ਹਨ, ਜਿਹੜੇ ਟੂਰਿਜ਼ਟ ਵੀਜ਼ੇ 'ਤੇ ਇਥੇ ਨੌਕਰੀ ਕਰਨ ਆਉਂਦੇ ਹਨ ਜਾਂ ਰੁਜ਼ਗਾਰ ਲੱਭਦੇ ਹਨ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਵਿਪੁਲ ਨੇ ਕਿਹਾ, ''ਟੂਰਿਜ਼ਟ ਵੀਜ਼ੇ 'ਤੇ ਨੌਕਰੀ ਲੱਭਣ ਵਾਲੇ ਲੋਕਾਂ ਦੀ ਪਰੇਸ਼ਾਨੀ 'ਚ ਪੈਣ ਦੇ ਬਹੁਤ ਸਾਰੇ ਮਾਮਲੇ ਸਾਡੇ ਸਾਹਮਣੇ ਆ ਚੁੱਕੇ ਬਨ।'' ਉਨ੍ਹਾਂ ਨੇ ਦੱਸਿਆ ਕਿ ਜਦੋਂ ਗੰਭੀਰ ਧੋਖਾਧੜੀ ਦਾ ਕੋਈ ਮਾਮਲਾ ਭਾਰਤੀ ਦੂਤਘਰ ਕੋਲ ਆਉਂਦਾ ਹੈ ਤਾਂ ਮਿਸ਼ਨ ਕਾਮਿਆਂ ਦੇ ਪਾਸਪੋਰਟ ਹਾਸਲ ਕਰਨ ਲਈ ਏਜੰਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂਕਿ ਉਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇ।
ਤੀਜੀ ਜਮਾਤ ਦੇ ਵਿਦਿਆਰਥੀ ਨੇ ਪੁਰਸਕਾਰ ਵਜੋਂ ਮਿਲੀ ਰਾਸੀ ਨੂੰ ਫੌਜ ਦੇ ਕਲਿਆਣ ਫੰਡ 'ਚ ਕੀਤਾ ਦਾਨ
NEXT STORY