ਕਰਾਚੀ - ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਬੰਦਰਗਾਹ ਸ਼ਹਿਰ ਗਵਾਦਰ ਸਥਿਤ ਇਕ 5 ਤਾਰਾ ਹੋਟਲ 'ਤੇ 3 ਹਥਿਆਰਬੰਦ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ। ਇਸ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਹੋਈ ਜਿਸ 'ਚ ਹਮਲਾਵਰਾਂ ਸਮੇਤ 4 ਵਿਅਕਤੀ ਮਾਰੇ ਗਏ।
ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਬੰਦੂਕਧਾਰੀ ਪਰਲ ਕਾਂਟੀਨੈਂਟਲ ਹੋਟਲ 'ਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਫੌਜ ਦੀ ਮੀਡੀਆ ਈਕਾਈ ਇੰਟਰ ਸਰਵਿਸੇਜ ਪਬਲਿਕ ਰਿਲੇਸ਼ੰਸ (ਆਈ. ਐੱਸ. ਪੀ. ਆਰ.) ਨੇ ਕਿਹਾ ਕਿ ਅੱਤਵਾਦੀਆਂ ਨੇ ਐਂਟਰੀ ਗੇਟ 'ਤੇ ਇਕ ਸੁਰੱਖਿਆ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗਵਾਦਰ ਥਾਣੇ ਦੇ ਮੁਖੀ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਮੁਠਭੇੜ ਸ਼ੁਰੂ ਹੋਏ 'ਤੇ ਅੱਤਵਾਦ ਰੋਕੂ ਬਲ, ਫੌਜ ਅਤੇ ਫ੍ਰਾਂਟੀਅਰ ਕੋਰ ਨੂੰ ਬੁਲਾਇਆ ਗਿਆ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਿਆਓਲ ਲਾਂਗੋਵ ਨੇ ਆਖਿਆ ਕਿ ਸੁਰੱਖਿਆ ਬਲਾਂ ਨੇ ਤਿੰਨਾਂ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਕੁਝ ਮਹਿਮਾਨ ਵੀ ਜ਼ਖਮੀ ਹੋਏ ਹਨ ਪਰ ਜ਼ਖਮੀਆਂ ਦੀ ਗਿਣਤੀ ਅਜੇ ਕੋਈ ਜਾਣਕਾਰੀ ਨਹੀਂ ਹੈ।
ਈਸ਼ਨਿੰਦਾ ਮਾਮਲਾ: ਆਸੀਆ ਬੀਬੀ ਦੇ ਵਕੀਲ ਲੜਨਗੇ ਇਕ ਹੋਰ ਈਸਾਈ ਜੋੜੇ ਦਾ ਕੇਸ
NEXT STORY