ਵਾਸ਼ਿੰਗਟਨ (ਏਜੰਸੀ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਾਲੇ ‘ਸਟਾਰਗੇਟ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਫ੍ਰਾਸਟਰੱਕਚਰ’ ਪ੍ਰਾਜੈਕਟ ਨੂੰ ਲੈ ਕੇ ਐਲਨ ਮਸਕ ਓਪਨ ਏ. ਆਈ. ਦੇ ਸੀ. ਈ. ਓ. ਸੈਮ ਆਲਟਮੈਨ ਨਾਲ ਸੋਸ਼ਲ ਮੀਡੀਆ ’ਤੇ ਭਿੜ ਗਏ।
ਟਰੰਪ ਨੇ ਮੰਗਲਵਾਰ ਨੂੰ ਓਰੈਕਲ ਅਤੇ ਸਾਫਟਬੈਂਕ ਨਾਲ ਓਪਨ ਏ. ਆਈ. ਦੀ ਨਵੀਂ ਭਾਈਵਾਲੀ ਰਾਹੀਂ 43219 ਅਰਬ ਰੁਪਏ ਤੱਕ ਦੇ ਨਿਵੇਸ਼ ਵਾਲੇ ਇਕ ਸਾਂਝੇ ਉੱਦਮ ਦੀ ਸਥਾਪਨਾ ਬਾਰੇ ਗੱਲਬਾਤ ਕੀਤੀ ਸੀ। ਇਸ ਪ੍ਰਾਜੈਕਟ ’ਚ 8643 ਅਰਬ ਰੁਪਏ ਦਾ ਸ਼ੁਰੂਆਤੀ ਨਿੱਜੀ ਨਿਵੇਸ਼ ਹੋਣਾ ਹੈ। ਮਸਕ ਨੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਐਕਸ ’ਤੇ ਲਿਖਿਆ, ‘‘ਉਨ੍ਹਾਂ ਕੋਲ ਪੈਸੇ ਨਹੀਂ ਹਨ।’’
ਕਰਾਚੀ ਦੀ ਜੇਲ੍ਹ 'ਚ ਭਾਰਤੀ ਮਛੇਰੇ ਦੀ ਮੌਤ, ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਨਹੀਂ ਕੀਤਾ 'ਬਾਬੂ' ਨੂੰ ਰਿਹਾਅ
NEXT STORY