ਵਾਸ਼ਿੰਗਟਨ (ਬਿਊਰੋ):: ਅਮਰੀਕਾ ਵਿਚ ਸੈਨ ਡਿਏਗੋ ਵਿਚ ਇਕ 10 ਸਾਲ ਦੇ ਮੁੰਡੇ ਨੇ ਪੁਲਸ ਅਧਿਕਾਰੀਆਂ 'ਤੇ ਦੋ ਰਾਊਂਡ ਫਾਇਰਿੰਗ ਕੀਤੀ। ਸੈਨ ਡਿਏਗੋ ਪੁਲਸ ਵਿਭਾਗ ਦੇ ਸ਼ਾਨ ਤਾਕੇਉਚੀ ਨੇ ਦੱਸਿਆ,''ਮੁੰਡੇ ਦੇ ਮਾਤਾ-ਪਿਤਾ ਨੇ ਵੀਰਵਾਰ ਸਵੇਰੇ 9:15 ਵਜੇ ਪੁਲਸ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਬੱਚਾ ਮਾਨਸਿਕ ਪਰੇਸ਼ਾਨੀ ਵਿਚ ਹੈ ਅਤੇ ਉਸ ਨੇ ਖੁਦ ਨੂੰ ਹਥੌੜੇ ਅਤੇ ਚਾਕੂ ਨਾਲ ਲੈਸ ਕਰ ਲਿਆ ਹੈ।'' ਇਸ ਮਗਰੋਂ ਅਧਿਕਾਰੀ ਮੁੰਡੇ ਦੇ ਘਰ ਪਹੁੰਚੇ, ਜੋ ਬੋਸਟਨ ਐਵੀਨਿਊ ਵਿਚ ਸਥਿਤ ਹੈ।
ਤਾਕੇਉਤੀ ਨੇ ਦੱਸਿਆ,''ਜਦੋਂ ਪੁਲਸ ਪਹੁੰਚੀ ਤਾਂ ਮੁੰਡਾ ਵਿਹੜੇ ਵਿਚ ਭੱਜ ਗਿਆ ਅਤੇ ਉਸ ਨੇ ਖੁਦ ਨੂੰ ਇਕ ਸ਼ੈਡ ਵਿਚ ਲੁਕੋ ਲਿਆ। ਜਿੱਥੇ ਇਕ ਸ਼ਾਟਗਨ ਮੌਜੂਦ ਸੀ। ਉਹਨਾਂ ਨੇ ਕਿਹਾ ਕਿ ਮੁੰਡੇ ਨੇ ਸ਼ਾਟਗਨ ਚੁੱਕੀ ਅਤੇ ਅਧਿਕਾਰੀਆਂ 'ਤੇ ਦੋ ਰਾਊਂਡ ਗੋਲੀਬਾਰੀ ਕੀਤੀ।'' ਤਾਕੇਉਚੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁਲਸ ਅਧਿਕਾਰੀਆਂ ਨੂੰ ਗੋਲੀ ਨਹੀਂ ਲੱਗੀ। ਇਸ ਘਟਨਾ ਦੇ ਕਾਰਨ ਉੱਥੇ ਪੁਲਸ ਦੀਆਂ ਦਰਜਨਾਂ ਗੱਡੀਆਂ ਖੜ੍ਹੀਆਂ ਹੋ ਗਈਆਂ। ਪੁਲਸ ਨੇ ਲੋਕਾਂ ਨੂੰ ਉਸ ਖੇਤਰ ਵਿਚ ਨਾ ਜਾਣ ਦੀ ਅਪੀਲ ਕੀਤੀ ਹੈ। ਪੁਲਸ ਨੇ ਸ਼ੈਡ ਦੇ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ। ਤਾਕੇਉਚੀ ਨੇ ਦੱਸਿਆ ਕਿ ਗਤੀਰੋਧ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ।
ਸਵੇਰੇ 11:15 ਵਜੇ ਮੁੰਡੇ ਨੇ ਪੁਲਸ ਦੇ ਸਾਹਮਣੇ ਸਮਰਪਣ ਕਰ ਦਿੱਤਾ। ਉਹ ਹੱਥਾਂ ਵਿਚ ਹਥਿਆਰ ਫੜੇ ਸ਼ੈਡ ਵਿਚੋਂ ਬਾਹਰ ਨਿਕਲਿਆ। ਮੁੰਡੇ ਨੂੰ ਸੁਰੱਖਿਆਤਮਕ ਹਿਰਾਸਤ ਵਿਚ ਲਿਆ ਗਿਆ। ਪੁਲਸ ਨੇ ਪੁਸ਼ਟੀ ਕੀਤੀ ਕਿ ਇਲਾਜ ਲਈ ਉਸ ਨੂੰ ਇਕ ਹਸਪਤਾਲ ਵਿਚ ਲਿਜਾਇਆ ਜਾਵੇਗਾ। ਘਟਨਾ ਵਿਚ ਕਿਸੇ ਦੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਕੀ ਨੋਟਾਂ ਨਾਲ ਫੈਲ ਸਕਦੇ ਕੋਰੋਨਾਵਾਇਰਸ! WHO ਨੇ ਦਿੱਤੀ ਇਹ ਚਿਤਾਵਨੀ
101 ਸਾਲ ਦੇ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, 1 ਹਫਤੇ 'ਚ ਮਿਲੀ ਛੁੱਟੀ
NEXT STORY