ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਯੇਰੂਸ਼ਲਮ ਸਥਿਤ ਆਪਣੇ ਵਣਜ ਦੂਤਘਰ ਨੂੰ ਅਧਿਕਾਰਕ ਤੌਰ 'ਤੇ ਬੰਦ ਕਰ ਦਿੱਤਾ ਹੈ। ਇਹ ਸਾਲਾਂ ਤੋਂ ਫਿਲਸਤੀਨ ਦੇ ਲੋਕਾਂ ਲਈ ਮੁੱਖ ਦੂਤਘਰ ਦੇ ਰੂਪ ਵਿਚ ਕੰਮ ਕਰ ਰਿਹਾ ਸੀ। ਅਮਰੀਕਾ ਨੇ ਇਸ ਵਣਜ ਦੂਤਘਰ ਨੂੰ ਇਜ਼ਰਾਈਲ ਦੇ ਅਮਰੀਕੀ ਦੂਤਘਰ ਵਿਚ ਮਿਲਾ ਦਿੱਤਾ ਹੈ। ਫਿਲਸਤੀਨ ਨਾਲ ਜੁੜੇ ਕੰਮ ਹੁਣ ਦੂਤਘਰ ਦੀ ਫਿਲਸਤੀਨ ਮਾਮਲਿਆਂ ਨਾਲ ਜੁੜੀ ਇਕਾਈ ਕਰੇਗੀ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਸੋਮਵਾਰ ਸਵੇਰੇ ਯੇਰੂਸ਼ਲਮ ਵਿਚ ਕੀਤਾ। ਇਹ ਉਸੇ ਦਿਨ ਤੋਂ ਪ੍ਰਭਾਵੀ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੌਬਰਟ ਪਲਾਡਿਨੋ ਦਾ ਕਹਿਣਾ ਹੈ ਕਿ ਇਹ ਫੈਸਲਾ ਯੇਰੂਸ਼ਲਮ, ਵੈਸਟ ਬੈਂਕ ਜਾਂ ਗਾਜ਼ਾ ਪੱਟੀ ਦੇ ਪ੍ਰਤੀ ਅਮਰੀਕਾ ਦੇ ਰਵੱਈਏ ਵਿਚ ਤਬਦੀਲੀ ਦਾ ਸੰਕੇਤ ਨਹੀਂ ਹੈ। ਅਮਰੀਕਾ ਦਾ ਰਵੱਈਆ ਪਹਿਲਾਂ ਵਾਂਗ ਹੀ ਹੈ।
ਬਲੋਚਿਸਤਾਨ 'ਚ ਤਬਾਹੀ : ਹੁਣ ਤੱਕ 10 ਲੋਕਾਂ ਦੀ ਮੌਤ, 1,500 ਪਰਿਵਾਰ ਸੁਰੱਖਿਅਤ
NEXT STORY