ਬੈਰਗਾਮੋ (ਦਲਵੀਰ ਸਿੰਘ ਕੈਂਥ)- 14ਵੀਂ ਸਦੀ ਵਿੱਚ ਅਡੰਬਰਵਾਦ, ਮਨੂੰਵਾਦ ਤੇ ਪਾਖੰਡਵਾਦ ਨੂੰ ਜੜ੍ਹਾਂ ਤੋਂ ਉਖਾੜ ਕੇ ਤਰਕ ਦੇ ਆਧਾਰ 'ਤੇ ਮੌਕੇ ਦੀਆਂ ਹਾਕਮ ਧਿਰਾਂ ਨਾਲ ਲੋਹਾ ਲੈਣ ਵਾਲੇ ਇਨਕਲਾਬ ਦੇ ਮੋਢੀ ਸ਼੍ਰੌਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਆਗਮਨ ਪੁਰਬ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਿਸ਼ਨ ਦੇ ਪ੍ਰਸਿੱਧ ਬੁਲਾਰਿਆਂ, ਗਾਇਕਾਂ,ਰਾਗੀ, ਢਾਡੀ, ਕਥਾ ਵਾਚਕਾਂ ਤੇ ਪ੍ਰਚਾਰਕਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਦਿਆਂ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਸਿੱਧ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਗੁਰੂ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕੀਤਾ।

ਇਹ ਵੀ ਪੜ੍ਹੋ- ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਮਦਨ ਬੰਗੜ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ (ਬੈਗਰਾਮੋ) ਨੇ ਇਸ ਮੌਕੇ ਸਾਂਝੇ ਤੌਰ 'ਤੇ ਦਰਬਾਰ ਵਿੱਚ ਜੁੜ ਬੈਠੀ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਨਕਲਾਬ ਦਾ ਸ਼ੰਖ ਵਜਾ ਕੇ ਸੁੱਤੀ ਪਈ ਮਾਨਵਤਾ ਨੂੰ ਜਗਾਇਆ ਤਾਂ ਹੀ ਅੱਜ ਉਨ੍ਹਾਂ ਦੇ ਪੈਰੋਕਾਰ ਦੁਨੀਆ ਦੇ ਹਰ ਕੋਨੇ ਵਿੱਚ ਬੇਗਮਪੁਰਾ ਸ਼ਹਿਰ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਹਨ।

ਗੁਰੂ ਸਾਹਿਬ ਨੇ 16 ਰਾਗਾਂ ਵਿੱਚ ਧੁਰ ਦੀ ਇਲਾਹੀ ਇਨਕਲਾਬੀ ਬਾਣੀ ਰਾਹੀਂ ਪਾਖੰਡਵਾਦ ਦਾ ਅਜਿਹਾ ਵਿਰੋਧ ਕੀਤਾ ਕਿ ਉਨ੍ਹਾਂ ਦੀ ਨਿਡਰਤਾ ਤੇ ਬੇਬਾਕੀ ਲਈ ਰਾਜੇ-ਮਹਾਰਾਜੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨੀਂ ਆ ਪਏ। ਅਜਿਹੇ ਯੁੱਗ ਪੁਰਸ਼ ਦੇ ਉਹ ਵਾਰਸ ਹਨ, ਜਿਹੜੇ ਬਿਨਾਂ ਕਿਸੇ ਭੇਦ ਤੇ ਊਚ-ਨੀਚ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦੇ ਸਰਬ ਸਾਂਝੀਵਾਲਤਾ ਦੇ ਕਾਰਜਾਂ ਵਿੱਚ ਸਦਾ ਹੀ ਮੋਹਰੀ ਹੋ ਤੁਰਦੇ ਹਨ ਤੇ ਸਤਿਗਰੂ ਰਵਿਦਾਸ ਮਹਾਰਾਜ ਜੀ ਦੇ ਸੁਪਨ ਸ਼ਹਿਰ ਬੇਗਮਪੁਰਾ ਨੂੰ ਸਾਕਾਰ ਕਰਨ ਲਈ ਦਿਨ-ਰਾਤ ਸੇਵਾ ਲਈ ਤਿਆਰ ਬਰ ਤਿਆਰ ਹਨ।

ਇਸ ਮੌਕੇ ਬੈਰਗਾਮੋ ਦੇ ਕਈ ਉੱਚ ਪ੍ਰਸ਼ਾਸ਼ਨ ਅਧਿਕਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੀ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਕੀਤੀ। ਸੂਬੇ ਭਰ ਤੋਂ ਵੱਡੀ ਤਦਾਦ ਵਿੱਚ ਪਹੁੰਚੀ ਹਜ਼ਾਰਾਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਸੇਵਾਦਾਰਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ- ਟਰੰਪ ਸਰਕਾਰ ਦਾ ਇਕ ਹੋਰ ਫ਼ਰਮਾਨ ; ਜੇ ਸੋਸ਼ਲ ਮਡੀਆ 'ਤੇ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ Green Card
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ ; ਅਗਮਜੋਧ ਸਿੰਘ ਦੀ ਹੋ ਗਈ ਦਰਦਨਾਕ ਮੌਤ
NEXT STORY