ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕੀ ਮੀਡੀਆ ਸੰਗਠਨਾਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਬੀਤੇ ਹਫਤੇ ਹੋਏ ਦੋਹਰੇ ਅੱਤਵਾਦੀ ਹਮਲਿਆਂ ਲਈ ਉਨ੍ਹਾਂ 'ਤੇ ਦੋਸ਼ ਲਗਾਉਣਾ 'ਹਾਸੋਹੀਣਾ' ਹੈ। ਟਰੰਪ ਨੇ ਟਵੀਟ ਕੀਤਾ,''ਫੇਕ ਨਿਊਜ਼ ਮੀਡੀਆ ਨਿਊਜ਼ੀਲੈਂਡ ਵਿਚ ਹੋਏ ਭਿਆਨਕ ਹਮਲੇ ਲਈ ਮੈਨੂੰ ਦੋਸ਼ੀ ਠਹਿਰਾਉਣ ਲਈ ਓਵਰਟਾਈਮ ਕਰ ਰਿਹਾ ਹੈ। ਉਨ੍ਹਾਂ ਨੂੰ ਇਹ ਸਾਬਤ ਕਰਨ ਲਈ ਬਹੁਤ ਮਿਹਤਨ ਕਰਨਾ ਪਵੇਗੀ।''
ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ ਕੁਝ ਅਮਰੀਕੀ ਮੀਡੀਆ ਕਵਰੇਜ਼ ਦੇ ਬਾਅਦ ਆਈ। ਖਬਰਾਂ ਵਿਚ ਅੱਤਵਾਦੀ ਦੇ ਘੋਸ਼ਣਾ ਪੱਤਰ ਦੇ ਹਵਾਲੇ ਨਾਲ ਕਿਹਾ ਗਿਆ ਸੀ,''ਟਰੰਪ ਨਵੇਂ ਸਿਰੇ ਨਾਲ ਗੋਰਿਆਂ ਦੀ ਪਛਾਣ ਦਾ ਪ੍ਰਤੀਕ ਹਨ।'' ਵ੍ਹਾਈਟ ਹਾਊਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਟਰੰਪ ਗੋਰਿਆਂ ਵਾਲੀ ਰਾਸ਼ਟਰਵਾਦੀ ਵਿਚਾਰਾਂ ਦਾ ਸਮਰਥਨ ਕਰਦੇ ਹਨ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਿਲ ਮੁਲਵੇਨੇ ਨੇ ਕਿਹਾ ਕਿ ਰਾਸ਼ਟਰਪਤੀ ਇਕ White Supremacy ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਸਾਨੂੰ ਇਹ ਕਿੰਨੀ ਵਾਰ ਕਹਿਣਾ ਪਵੇਗਾ।''
ਅਸਲ ਵਿਚ ਦੋਸ਼ੀ ਬ੍ਰੇਂਟੇਨ ਟੈਰੇਂਟ ਨਾਲ ਸਬੰਧਤ ਇਕ ਮੈਨੀਫੈਸਟੋ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਗਿਆ ਸੀ। ਇਸ ਮੈਨੀਫੈਸਟੋ ਵਿਚ ਗੈਰ ਪ੍ਰਵਾਸੀ ਅਤੇ ਮੁਸਲਿਮ ਵਿਰੋਧੀ ਵਿਚਾਰਧਾਰਾ ਬਾਰੇ ਲਿਖਿਆ ਗਿਆ ਸੀ। ਪੋਸਟ ਵਿਚ ਲਿਖਿਆ ਗਿਆ ਸੀ ਕਿ ਉਹ ਟਰੰਪ ਦਾ ਸਮਰਥਨ ਕਰਦੇ ਹਨ ਕਿਉਂਕਿ ਦੋਵੇਂ ਇਕ ਹੀ ਉਦੇਸ਼ ਲਈ ਕੰਮ ਕਰ ਰਹੇ ਹਨ। ਇਸ ਮਗਰੋਂ ਟਰੰਪ ਨੇ ਕਿਹਾ ਸੀ ਕਿ ਉਹ ਦੁਨੀਆ ਵਿਚ ਗੋਰਿਆਂ ਵਾਲੇ ਰਾਸ਼ਟਰਵਾਦ ਵਿਚ ਵਾਧਾ ਨਹੀਂ ਦੇਖ ਰਹੇ ਹਨ। ਟਰੰਪ ਨੇ ਕਿਹਾ,''ਮੈਂ ਅਸਲ ਵਿਚ ਅਜਿਹਾ ਨਹੀਂ ਸੋਚਦਾ। ਮੈਨੂੰ ਲੱਗਦਾ ਹੈ ਕਿ ਇਹ ਕੁਝ ਲੋਕਾਂ ਦਾ ਛੋਟਾ ਜਿਹਾ ਸਮੂਹ ਹੈ ਜੋ ਇਸ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ।''
ਚੀਨ ਅਤੇ ਮੰਗੋਲੀਆ ਦੀ ਸਰਹੱਦ ਤੋਂ ਮਿਲੇ ਕਈ ਸਾਲ ਪੁਰਾਣੇ 28 ਬੰਬ
NEXT STORY