ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਈਰਾਨ ਦੇ ਅਮਰੀਕੀ ਨਿਗਰਾਨੀ ਮਿਲਟਰੀ ਡਰੋਨ ਨੂੰ ਨਸ਼ਟ ਕਰਨ ਦੇ ਬਾਅਦ ਵ੍ਹਾਈਟ ਹਾਊਸ ਵਿਚ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਬੁਲਾਈ। ਇਸ ਬੈਠਕ ਵਿਚ ਸਾਰੇ ਵਿਕਲਪਾਂ 'ਤੇ ਚਰਚਾ ਕੀਤੀ ਗਈ। ਟਰੰਪ ਨੇ ਪਹਿਲਾਂ ਇਸ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ,''ਈਰਾਨ ਨੇ ਇਕ ਵੱਡੀ ਗਲਤੀ ਕਰ ਦਿੱਤੀ ਹੈ।'' ਇਸ 'ਤੇ ਜਵਾਬੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦਿਆ ਟਰੰਪ ਨੇ ਕਿਹਾ,''ਜੇਕਰ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ।''
ਕੈਪੀਟੋਲ ਹਿੱਲ ਵਿਚ ਨੇਤਾਵਾਂ ਨੇ ਤਣਾਅ ਨੂੰ ਵਧਾਉਣ ਤੋਂ ਬਚਣ ਦੀ ਅਪੀਲ ਕੀਤੀ ਜਦਕਿ ਕੁਝ ਸਾਂਸਦਾਂ ਨੇ ਕਿਹਾ ਕਿ ਵ੍ਹਾਈਟ ਹਾਊਸ ਨੂੰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਕਾਂਗਰਸ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਈਰਾਨ ਵਿਰੁੱਧ ਸਖਤ ਨੀਤੀਆਂ ਲਾਗੂ ਕਰਨ ਦੀ ਵਕਾਲਤ ਕੀਤੀ। ਭਾਵੇਂਕਿ ਵ੍ਹਾਈਟ ਹਾਊਸ ਖੁਫੀਆ ਕਮੇਟੀ ਦੇ ਪ੍ਰਧਾਨ ਐਡਮ ਸ਼ਿਫ ਨੇ ਕਿਹਾ,''ਜਦੋਂ ਬੈਠਕ ਵਿਚ ਕਾਂਗਰਸ ਦੇ ਨੇਤਾਵਾਂ ਨੇ ਟਰੰਪ ਨੂੰ ਸਾਵਧਾਨ ਰਹਿਣ ਅਤੇ ਪਹਿਲਾਂ ਤੋਂ ਤਣਾਅਪੂਰਨ ਸਥਿਤੀ ਨੂੰ ਹੋਰ ਨਾ ਵਧਾਉਣ ਦੀ ਅਪੀਲ ਕਰ ਰਹੇ ਸਨ ਤਾਂ ਰਾਸ਼ਟਰਪਤੀ ਨਿਸ਼ਚਿਤ ਰੂਪ ਨਾਲ ਗੱਲ ਸੁਣ ਰਹੇ ਸਨ।''
ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਇਕ ਘੰਟੇ ਤੋਂ ਵੱਧ ਚੱਲੀ ਬੈਠਕ ਵਿਚ ਅਮਰੀਕਾ ਦੀ ਜਵਾਬੀ ਕਾਰਵਾਈ ਲਈ ਕੋਈ ਉਚਿਤ ਵਿਕਲਪ ਨਹੀਂ ਨਿਕਲ ਪਾਇਆ। ਸੈਨੇਟ ਦੇ ਪ੍ਰਮੁੱਖ ਨੇਤਾ ਮਿਚ ਮੈਕਕੋਨੇਲ ਨੇ ਕਿਹਾ,''ਮੈਂ ਕਹਾਂਗਾ ਕਿ ਪ੍ਰਸ਼ਾਸਨ ਤੈਅਸ਼ੁਦਾ ਪ੍ਰਕਿਰਿਆ ਵਿਚ ਜੁਟਿਆ ਹੈ।'' ਵਿਦੇਸ਼ੀ ਮਾਮਲਿਆਂ 'ਤੇ ਹਾਊਸ ਰੀਪਬਲਕਿਨ, ਖੁਫੀਆ ਅਤੇ ਹਥਿਆਰਬੰਦ ਸੇਵਾ ਕਮੇਟੀਆਂ ਨੇ ਵੀ ਇਸੇ ਸ਼ਬਦ ਦੀ ਵਰਤੋਂ ਕਰਦਿਆਂ ਵੀਰਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ,''ਇਸ ਕਾਰਵਾਈ 'ਤੇ ਨਿਰਧਾਰਿਤ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ।''
ਸਾਵਧਾਨ! ਮੋਬਾਈਲ ਫੋਨ ਜ਼ਿਆਦਾ ਵਰਤਿਆ ਤਾਂ ਉੱਗ ਆਉਣਗੇ 'ਸਿੰਙ'
NEXT STORY