ਵਾਸ਼ਿੰਗਟਨ (ਬਿਊਰੋ)— ਈਰਾਨ ਵੱਲੋਂ ਅਮਰੀਕਾ ਦਾ ਜਾਸੂਸੀ ਡਰੋਨ ਨਸ਼ਟ ਕੀਤੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਅਮਰੀਕਾ ਨੇ ਇਸ ਮਾਮਲੇ ਸਬੰਧੀ ਸੰਯੁਕਤ ਰਾਸ਼ਟਰ ਪਰੀਸ਼ਦ ਵਿਚ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਈਰਾਨ 'ਤੇ ਸਖਤ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ,''ਸੋਮਵਾਰ ਤੋਂ ਈਰਾਨ ਨੂੰ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।'' ਈਰਾਨ ਵਿਰੁੱਧ ਕਾਰਵਾਈ ਨੂੰ ਲੈ ਕੇ ਸਿਰਫ ਸਖਤ ਪਾਬੰਦੀਆਂ ਲਗਾਉਣ ਨਾਲ ਟਰੰਪ ਸੰਤੁਸ਼ਟ ਨਹੀਂ ਹਨ ਸਗੋਂ ਉਹ ਈਰਾਨ ਵਿਰੁੱਧ ਮਿਲਟਰੀ ਕਾਰਵਾਈ ਕਰਨ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੇ ਹਨ।
ਟਰੰਪ ਨੇ ਕਿਹਾ ਕਿ ਈਰਾਨ ਨੂੰ ਸੋਮਵਾਰ ਤੋਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਜੇਕਰ ਈਰਾਨ ਪਰਮਾਣੂ ਹਥਿਆਰ ਬਣਾਉਣੇ ਬੰਦ ਕਰ ਦੇਵੇ ਤਾਂ ਅਮਰੀਕਾ ਦਾ ਸਭ ਤੋਂ ਵਧੀਆ ਦੋਸਤ ਬਣ ਸਕਦਾ ਹੈ। ਟਰੰਪ ਨੇ ਟਵੀਟ ਕਰ ਕੇ ਕਿਹਾ,''ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ। ਓਬਾਮਾ ਸ਼ਾਸਨ ਕਾਲ ਦੌਰਾਨ ਜਿਸ ਤਰ੍ਹਾਂ ਗਲਤ ਨੀਤੀਆਂ ਕਾਰਨ ਈਰਾਨ ਕੁਝ ਹੀ ਸਾਲਾਂ ਮਗਰੋਂ ਪਰਮਾਣੂ ਸੰਪੰਨ ਦੇਸ਼ ਹੋ ਜਾਂਦਾ ਪਰ ਮੌਜੂਦਾ ਸਮੇਂ ਵਿਚ ਜਿਹੜੇ ਹਥਿਆਰ ਈਰਾਨ ਕੋਲ ਹਨ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਸੋਮਵਾਰ ਤੋਂ ਈਰਾਨ 'ਤੇ ਸਖਤ ਪਾਬੰਦੀਆਂ ਲਗਾ ਰਹੇ ਹਾਂ।''
ਨਵਾਜ਼ ਸ਼ਰੀਫ ਨੂੰ ਪਾਕਿ ਦਾ ਮੋਰਸੀ ਨਹੀਂ ਬਣਨ ਦੇਵਾਂਗੇ : ਮਰੀਅਮ
NEXT STORY