ਵਾਸ਼ਿੰਗਟਨ(ਏਜੰਸੀ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸ ਨੀਤੀ ਨੂੰ ਬਹੁਤ ਸਖਤ ਬਣਾ ਦਿੱਤਾ ਹੈ, ਜਿਸ ਤਹਿਤ ਬਹੁਤ ਸਾਰੇ ਭਾਰਤੀਆਂ ਸਮੇਤ ਵੱਡੀ ਗਿਣਤੀ 'ਚ ਪ੍ਰਵਾਸੀ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਜੇਲਾਂ 'ਚ ਬੰਦ ਕੀਤਾ ਗਿਆ ਹੈ। ਅਮਰੀਕਾ ਦੀਆਂ ਵੱਖ-ਵੱਖ ਜੇਲਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪ੍ਰਵਾਸੀਆਂ 'ਚੋਂ ਵੱਡੀ ਗਿਣਤੀ ਸਿੱਖਾਂ ਦੀ ਹੈ। ਸਾਲੇਮ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ, ਦਿਹਾਤੀ ਓਰੇਗਨ (ਸ਼ੈਰੀਡਨ) ਸਥਿਤ ਫੈਡਰਲ ਜੇਲ ਵਿੱਚ ਬੰਦ ਇਨ੍ਹਾਂ ਸਿੱਖ ਪ੍ਰਵਾਸੀਆਂ ਤੇ ਰਿਹਾਅ ਹੋ ਚੁੱਕੇ ਸਿੱਖਾਂ ਦੇ ਹੱਕ ਵਿਚ ਖੜ੍ਹਾ ਹੈ। ਗੁਰਦੁਆਰਾ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰ ਢਕਣ ਲਈ ਛੱਤ ਦੇਣ ਦੇ ਨਾਲ-ਨਾਲ ਮੁੜ ਪੈਰਾਂ 'ਤੇ ਖੜ੍ਹੇ ਹੋਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਰਿਹਾਅ ਹੋਏ ਸਿੱਖ ਤੇ ਹੋਰ ਕੈਦੀ ਗੁਰਦੁਆਰਾ ਸਾਹਿਬ 'ਚ ਲੰਗਰ ਸਮੇਤ ਹੋਰ ਸੇਵਾਵਾਂ 'ਚ ਹੱਥ ਵਟਾ ਰਹੇ ਹਨ। ਓਰੇਗਨ ਦੀ ਵਾਲੰਟੀਅਰ ਸੰਸਥਾ ਸਿੱਖ ਪ੍ਰਵਾਸੀਆਂ ਨੂੰ ਹਰ ਸੰਭਵ ਕਾਨੂੰਨੀ ਮਦਦ ਦੇ ਰਹੀ ਹੈ।
ਵਲੰਟੀਅਰ ਸੰਸਥਾ ਨਾਲ ਜੁੜੇ ਹਵਾਈ ਫੌਜ ਤੋਂ ਸੇਵਾ ਮੁਕਤ ਨੌਰਮ ਤੇ ਉਨ੍ਹਾਂ ਦੀ ਪਤਨੀ ਕੈਥੀ ਡੈਵਿਸ ਕੜਕਦੀ ਧੁੱਪ ਵਿੱਚ ਓਰੇਗਨ ਜੇਲ ਦੀ ਕੰਧ ਦੇ ਪਰਛਾਵੇਂ ਹੇਠ ਆ ਕੇ ਖੜ੍ਹਦੇ ਹਨ। ਉਨ੍ਹਾਂ ਨੂੰ ਜੇਲ ਵਿੱਚੋਂ ਤਿੰਨ ਪ੍ਰਵਾਸੀਆਂ ਦੇ ਬਾਹਰ ਆਉਣ ਦੀ ਉਡੀਕ ਹੈ। ਟਰੰਪ ਪ੍ਰਸ਼ਾਸਨ ਵੱਲੋਂ ਦਿਹਾਤੀ ਓਰੇਗਨ ਵਿਚਲੀ ਫ਼ੈਡਰਲ ਜੇਲ 124 ਪ੍ਰਵਾਸੀਆਂ ਨੂੰ ਤਬਦੀਲ ਕਰਨ ਮਗਰੋਂ ਹਾਲੀਆ ਮਹੀਨਿਆਂ ਵਿੱਚ ਵਲੰਟੀਅਰਾਂ ਨੇ ਇਸ ਸਮੂਹ ਦਾ ਗਠਨ ਕੀਤਾ ਸੀ।
ਇਕ ਅੰਦਾਜ਼ੇ ਮੁਤਾਬਕ ਜੇਲ ਵਿੱਚ 1600 ਪ੍ਰਵਾਸੀ ਬੰਦ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਿੱਖਾਂ ਦੀ ਸੀ। ਨੌਰਮ ਤੇ ਕੈਥੀ ਡੈਵਿਸ ਦਾ ਸਾਥ 400 ਵਲੰਟੀਅਰ ਦੇ ਰਹੇ ਹਨ, ਜਿਨ੍ਹਾਂ 'ਚੋਂ ਕਈ ਵਿਦਿਆਰਥੀ, ਵਕੀਲ, ਪਾਦਰੀ ਹਨ। ਇਨ੍ਹਾਂ ਵਲੰਟੀਅਰਾਂ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਪ੍ਰਵਾਸੀਆਂ ਦੀਆਂ ਜ਼ਮਾਨਤਾਂ ਭਰਨ ਲਈ 12 ਹਜ਼ਾਰ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਕੈਥੀ ਡੈਵਿਸ ਨੇ ਕਿਹਾ ਕਿ ਉਹ ਇਸ ਸਭ ਦਾ ਹਿੱਸਾ ਇਸ ਲਈ ਬਣੀ ਕਿਉਂਕਿ ਉਨ੍ਹਾਂ ਕੋਲ ਕਾਨੂੰਨੀ ਪ੍ਰਬੰਧ ਹੈ ਤੇ ਇਹ ਹਰ ਕਿਸੇ 'ਤੇ ਲਾਗੂ ਹੁੰਦਾ ਹੈ। ਕੈਥੀ ਦੇ ਪਤੀ ਨੂੰ ਲੱਗਦਾ ਹੈ ਕਿ ਪ੍ਰਵਾਸੀਆਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ।
ਜੇਲ ਵਿੱਚ ਬੰਦ ਕਈ ਪ੍ਰਵਾਸੀਆਂ ਨੇ ਅਮਰੀਕਾ ਪੁੱਜਣ ਲਈ ਲੰਬਾ ਤੇ ਭਿਆਨਕ ਸਫਰ ਤੈਅ ਕੀਤਾ ਹੈ। ਸ਼ਰਣ ਦੀ ਮੰਗ ਕਰਦੇ ਕਈਆਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਜਾਂ ਫਿਰ ਕਈ ਪੁੱਜਦੇ ਸਾਰ ਸਰਹੱਦੀ ਏਜੰਟਾਂ ਦੇ ਹੱਥੇ ਚੜ੍ਹ ਗਏ। ਇਸੇ ਲਈ ਇਹ ਵਲੰਟੀਅਰ ਪ੍ਰਵਾਸੀਆਂ ਦੀ ਮਦਦ ਕਰ ਰਹੇ ਹਨ।
ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਚਾਰ ਸਕੂਲ ਹੋਣਗੇ ਬੰਦ
NEXT STORY