ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਇਸ ਦੀ ਤਾਜ਼ਾ ਉਦਾਹਰਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਸਾਹਮਣੇ ਆਈ ਹੈ। ਇੱਥੇ ਇਕ 14 ਸਾਲਾ ਮੁੰਡਾ ਆਪਣੀ 11 ਸਾਲ ਦੀ ਗਰਲਫ੍ਰੈਂਡ ਨੂੰ ਕਾਰ ਵਿਚ ਬਿਠਾ ਕੇ ਘਰੋਂ ਭੱਜ ਗਿਆ। ਗਰਲਫ੍ਰੈਂਡ ਨਾਲ ਭੱਜਣ ਲਈ ਮੁੰਡੇ ਨੇ ਹੌਲੀ ਜਿਹੀ ਪਿਤਾ ਦੀ ਕਾਰ ਕੱਢੀ ਅਤੇ ਫਿਰ ਖੁਦ ਹੀ ਡ੍ਰਾਈਵ ਕਰਦਿਆਂ ਭੱਜ ਨਿਕਲਿਆ। ਉਹ ਹਾਈਵੇਅ 'ਤੇ ਤੇਜ਼ੀ ਨਾਲ ਕਾਰ ਚਲਾਉਂਦਾ ਹੋਇਆ ਪਾਇਆ ਗਿਆ।
11 ਸਾਲ ਦੀ ਗਰਲਫ੍ਰੈਂਡ ਨਾਲ ਭੱਜ ਰਹੇ ਮੁੰਡੇ ਨੂੰ ਫੜਨ ਵਿਚ ਪੁਲਸ ਨੂੰ ਉਦੋਂ ਸਫਲਤਾ ਮਿਲੀ, ਜਦੋਂ ਉਹ ਘਰ ਤੋਂ 1900 ਕਿਲੋਮੀਟਰ ਦੂਰ ਪਹੁੰਚ ਚੁੱਕਾ ਸੀ। 14 ਸਾਲ ਦੇ ਮੁੰਡੇ ਦਾ ਨਾਮ ਕੇਵਿਨ ਫੀਗੁਰੋਸ ਹੈ। ਉਹ ਨਿਊਯਾਰਕ ਤੋਂ ਚੱਲ ਕੇ ਆਓਵਾ ਰਾਜ ਵਿਚ ਪਹੁੰਚ ਗਿਆ ਸੀ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਉਸ ਨੂੰ ਆਓਵਾ ਵਿਚ ਫੜਿਆ ਗਿਆ। ਹੁਣ ਉਸ ਨੂੰ ਨਿਊਯਾਰਕ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, NSW 'ਚ ਲਗਾਤਾਰ 10ਵੇਂ ਦਿਨ ਸਥਾਨਕ ਕੋਰੋਨਾ ਮਾਮਲੇ ਨਹੀਂ
ਵੀਰਵਾਰ ਨੂੰ ਪਰਿਵਾਰ ਵਾਲਿਆ ਨੇ ਮੁੰਡੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਮੁੰਡਾ ਆਪਣੇ ਪਿਤਾ ਦੀ ਟੋਯੋਟਾ ਕੰਪਨੀ ਦੀ ਮਿਨੀਵੈਨ ਲੈ ਕੇ ਭੱਜਿਆ ਸੀ। ਪੁਲਸ ਨੇ ਦੱਸਿਆ ਕਿ ਮੁੰਡਾ 150 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਕਾਰ ਚਲਾਉਂਦਾ ਹੋਇਆ ਪਾਇਆ ਗਿਆ ਜਦਕਿ ਉਸ ਸੜਕ 'ਤੇ ਗਤੀ ਸੀਮਾ 104 ਕਿਲੋਮੀਟਰ ਪ੍ਰਤੀ ਘੰਟਾ ਸੀ। ਭਾਵੇਂਕਿ ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਮੁੰਡਾ ਘਰੋਂ ਕਿਸ ਕਾਰਨ ਭੱਜਿਆ ਸੀ।
ਰਾਹਤ ਦੀ ਖ਼ਬਰ, NSW 'ਚ ਲਗਾਤਾਰ 10ਵੇਂ ਦਿਨ ਸਥਾਨਕ ਕੋਰੋਨਾ ਮਾਮਲੇ ਨਹੀਂ
NEXT STORY