ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਨਾਸਾ ਦੇ ਵਿੱਤ ਪੋਸ਼ਣ ਵਾਲੇ ਇਕ ਪ੍ਰੋਗਰਾਮ ਵਿਚ ਭਾਰਤ ਵਿਚ ਸਥਿਤ ਮਸ਼ਹੂਰ ਪੁਰਾਤੱਤਵ ਸਥਾਨਾਂ ਅਤੇ ਅਦਾਰਿਆਂ ਦਾ ਵੀਡੀਓ ਬਣਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਗਿਆਨਿਕ ਅਤੇ ਤਕਨੀਕ ਸਬੰਧੀ ਜਾਣਕਾਰੀ ਹਿੰਦੀ ਵਿਚ ਦਿੱਤੀ ਗਈ। ਇਹ ਵੀਡੀਓ ਜੈਪੁਰ ਵਿਚ ਆਮੇਰ ਦਾ ਕਿਲਾ ਅਤੇ ਹਵਾ ਮਹਿਲ, ਯੂਨੇਸੋਕ ਵਿਸ਼ਵ ਵਿਰਾਸਤ ਸਥਲ ਕੁਤੁਬ ਮੀਨਾਰ ਅਤੇ ਉਸ ਵਿਚ ਸਥਿਤ ਜੰਗ ਰੋਧਕ ਲੋਹੇ ਦਾ ਥੰਮ੍ਹ, ਚੰਨ ਬਾਵੜੀ ਦੀਆਂ ਪੌੜੀਆਂ ਅਤੇ ਜੈਪੂਰ ਫੁੱਟ ਦੇ ਹੈੱਡਕੁਆਰਟਰ 'ਤੇ ਕੇਂਦਰਿਤ ਹੈ।
ਨਾਸਾ ਵੱਲੋਂ ਵਿੱਤ ਪੋਸ਼ਿਤ ਪ੍ਰੋਗਰਾਮ ਸਟਾਰਟਾਕ ਨੇ ਹਿੰਦੀ, ਅਰਬੀ, ਚੀਨੀ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਨੂੰ ਪੜ੍ਹਾਉਣਾ ਅਤੇ ਸਿੱਖਣਾ ਆਪਣੇ ਲਈ ਤਰਜੀਹ ਦਾ ਮੁੱਦਾ ਬਣਾ ਲਿਆ ਹੈ। ਇਸ ਪ੍ਰਾਜੈਕਟ ਦੇ ਨਿਦੇਸ਼ਕ ਵੇਦ ਚੌਧਰੀ ਨੂੰ 90,000 ਡਾਲਰ ਦਾ ਫੰਡ ਮਿਲਿਆ ਹੈ। ਇਸ ਪ੍ਰੋਗਰਾਮ ਦਾ ਪ੍ਰਬੰਧਨ ਮੈਰੀਲੈਂਡ ਯੂਨੀਵਰਸਿਟੀ ਦਾ ਰਾਸ਼ਟਰੀ ਵਿਦੇਸ਼ੀ ਭਾਸ਼ਾ ਕੇਂਦਰ ਕਰ ਰਿਹਾ ਹੈ। ਇਸ ਪ੍ਰਾਜੈਕਟ ਦੇ ਪ੍ਰਧਾਨ ਇਨਵੈਸਟੀਗੇਟਰ ਆਲੋਕ ਕੁਮਾਰ ਨੇ ਕਿਹਾ,''ਇਹ ਅਨੋਖਾ ਅਨੁਭਵ ਹੈ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਆਪਣੀ ਸ਼ੋਧ ਵਿਚ ਇੰਨਾ ਮਜ਼ਾ ਆਵੇਗਾ।''
ਮੈਰੀਲੈਂਡ ਯੂਨੀਵਰਸਿਟੀ ਨੇ ਦੱਸਿਆ ਕਿ ਵਿਗਿਆਨ ਆਧਾਰਿਤ ਇਹ ਖੋਜ ਉਨ੍ਹਾਂ ਸਥਾਨਾਂ 'ਤੇ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਚੋਣ ਕੁਮਾਰ ਨੇ ਕੀਤੀ ਹੈ। ਕੁਮਾਰ ਨੇ ਦੱਸਿਆ ਕਿ 1799 ਵਿਚ ਇਕ ਹਿੰਦੂ ਵਾਸਤੂਕਾਰ ਨੇ ਬਿਨਾਂ ਕਿਸੇ ਏ.ਸੀ. ਦੇ ਮਧੂਮੱਖੀ ਦੇ ਛੱਤੇ ਜਿਹਾ ਹਵਾ ਮਹਿਲ ਬਣਾਇਆ। ਇਸ ਮਹਿਲ ਦੀਆਂ ਛੋਟੀਆਂ-ਛੋਟੀਆਂ ਖਿੜਕੀਆਂ ਤੋਂ ਅੰਦਰ ਜਾਂਦੀ ਹਵਾ ਵਹਾਅ ਦੀ ਗਤੀ ਵਧਾਉਂਦੀ ਹੈ ਅਤੇ ਕੁਦਰਤੀ ਠੰਡਾਪਨ ਦਿੰਦੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਦਿੱਲੀ ਵਿਚ 402 ਈਸਵੀ ਵਿਚ ਬਣਿਆ ਕਰੀਬ 24 ਫੁੱਟ ਲੰਬਾ ਲੋਹੇ ਦਾ ਥੰਮ੍ਹ ਹਿੰਦੂ ਲੁਹਾਰਾਂ ਦੇ ਕੌਸ਼ਲ ਦਾ ਸਬੂਤ ਹੈ, ਜਿਨ੍ਹਾਂ ਨੇ ਫਾਸਫੋਰਸ ਜਿਹੇ ਮਜ਼ਬੂਤ ਲੋਹੇ ਨਾਲ ਇਸ ਨੂੰ ਬਣਾਇਆ।
ਮੁਰਸੀ ਨੂੰ ਕਾਹਿਰਾ ਵਿਚ ਕੀਤਾ ਗਿਆ ਦਫਨ
NEXT STORY