ਨਿਊਯਾਰਕ (ਏਜੰਸੀ) ਅਮਰੀਕਾ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੇਣ ਦੀ ਸੰਭਾਵਨਾ ਦੇ ਵਿਚਕਾਰ ਲੱਖਾਂ ਖੁਰਾਕਾਂ ਦੀ ਸਪਲਾਈ ਦਾ ਆਦੇਸ਼ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਿਛਲੇ ਹਫ਼ਤੇ ਡਰੱਗ ਸਟੋਰਾਂ ਅਤੇ ਰਾਜਾਂ ਨੂੰ ਵੈਕਸੀਨ ਲਈ ਆਰਡਰ ਦੇਣ ਦੀ ਇਜਾਜ਼ਤ ਦਿੱਤੀ ਸੀ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ 50 ਲੱਖ ਖੁਰਾਕਾਂ ਉਪਲਬਧ ਕਰਾਈਆਂ ਜਾਣਗੀਆਂ। ਇਹਨਾਂ ਵਿੱਚੋਂ ਅੱਧੀਆਂ ਖੁਰਾਕਾਂ ਦਾ ਨਿਰਮਾਣ Pfizer ਦੁਆਰਾ ਕੀਤਾ ਜਾਵੇਗਾ ਅਤੇ ਬਾਕੀ ਦੀ ਸਪਲਾਈ Moderna ਦੁਆਰਾ ਕੀਤੀ ਜਾਵੇਗੀ।
ਇਸ ਹਫ਼ਤੇ ਤੱਕ ਫਾਈਜ਼ਰ ਦੀਆਂ 25 ਲੱਖ ਉਪਲਬਧ ਖੁਰਾਕਾਂ ਵਿੱਚੋਂ 14.5 ਲੱਖ ਖੁਰਾਕਾਂ ਅਤੇ ਮੋਡਰਨਾ ਲਈ 8.50 ਲੱਖ ਖੁਰਾਕਾਂ ਲਈ ਆਰਡਰ ਦਿੱਤੇ ਗਏ। ਆਉਣ ਵਾਲੇ ਦਿਨਾਂ ਵਿੱਚ ਹੋਰ ਸਪਲਾਈ ਆਰਡਰ ਕੀਤੀ ਜਾਵੇਗੀ। ਸੰਯੁਕਤ ਰਾਜ ਵਿੱਚ ਬੱਚਿਆਂ ਨੂੰ ਛੱਡ ਕੇ ਸਾਰੇ ਉਮਰ ਸਮੂਹਾਂ ਲਈ ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜੇਕਰ ਸਰਕਾਰ ਇੱਕ ਜਾਂ ਦੋਵੇਂ ਖੁਰਾਕਾਂ ਦੀ ਆਗਿਆ ਦਿੰਦੀ ਹੈ, ਤਾਂ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 2 ਕਰੋੜ ਬੱਚੇ ਟੀਕਾਕਰਨ ਲਈ ਯੋਗ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ- ਬਫੇਲੋ, ਉਵਾਲਡੇ ਗੋਲੀਬਾਰੀ ਤੋਂ ਬਾਅਦ ਅਮਰੀਕੀ ਸੰਸਦ ਨੇ 'ਬੰਦੂਕ ਕੰਟਰੋਲ ਬਿੱਲ' ਕੀਤਾ ਪਾਸ
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬੱਚਿਆਂ ਨੂੰ ਇਹ ਖੁਰਾਕ ਕਦੋਂ ਦਿੱਤੀ ਜਾਵੇਗੀ। ਇੱਕ ਤਾਜ਼ਾ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਪੰਜ ਵਿੱਚੋਂ ਸਿਰਫ਼ ਇੱਕ ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਾਉਣਗੇ। ਵ੍ਹਾਈਟ ਹਾਊਸ ਕੋਵਿਡ-19 ਦੇ ਕੋਆਰਡੀਨੇਟਰ ਡਾਕਟਰ ਆਸ਼ੀਸ਼ ਝਾਅ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਟੀਕਾਕਰਨ 21 ਜੂਨ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਣ ਦੀ ਗੱਲ, ਦੀਪਕ ਰਾਜ ਗੁਪਤਾ 'ਮੈਡਲ ਆਫ ਦਿ ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ (ਤਸਵੀਰਾਂ)
NEXT STORY