ਉਵਾਲਦੇ-ਟੈਕਸਾਸ ਦੇ ਗਵਰਨਰ ਨੇ ਕਿਹਾ ਕਿ ਪ੍ਰਾਇਮਰੀ ਸਕੂਲ 'ਚ 19 ਬੱਚਿਆਂ ਅਤੇ 2 ਅਧਿਆਪਕਾਂ ਦਾ ਕਤਲ ਕਰਨ ਵਾਲੇ ਬੰਦੂਕਧਾਰੀ ਨੇ ਹਮਲੇ ਤੋਂ ਕੁਝ ਮਿੰਟ ਪਹਿਲਾਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹ ਕਿਸੇ ਸਕੂਲ 'ਤੇ ਹਮਲਾ ਕਰਨ ਵਾਲਾ ਹੈ। ਗਵਰਨਰ ਗ੍ਰੇਗ ਏਬਟ ਨੇ ਕਿਹਾ ਕਿ ਹਮਲਾ ਕਰਨ ਵਾਲੇ 18 ਸਾਲਾ ਸਾਲਵਾਡੋਰ ਰਾਮੋਸ ਨੇ ਉਵਾਲਦੇ ਸਥਿਤ ਰਾਬ ਐਲੀਮੈਂਟਰੀ ਸਕੂਲ 'ਤੇ ਹਮਲਾ ਕਰਨ ਲਈ ਏ.ਆਰ.-15 ਬੰਦੂਕ ਦਾ ਇਸਤੇਮਾਲ ਕੀਤਾ ਸੀ।
ਇਹ ਵੀ ਪੜ੍ਹੋ :-ਯਾਸੀਨ ਦੀ ਸਜ਼ਾ ਸੁਣ ਪਾਕਿ ਨੂੰ ਲੱਗਾ ਸਦਮਾ, PM ਸ਼ਰੀਫ਼ ਨੇ ਕਿਹਾ-ਭਾਰਤੀ ਲੋਕਤੰਤਰ ਲਈ ਕਾਲਾ ਦਿਨ
ਗੋਲੀਬਾਰੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਰਾਮੋਸ ਨੇ ਸੋਸ਼ਲ ਮੀਡੀਆ 'ਤੇ ਤਿੰਨ ਪੋਸਟਾਂ ਪਾਈਆਂ ਸਨ। ਗਵਰਨਰ ਮੁਤਾਬਕ, ਰਾਮੋਸ ਨੇ ਲਿਖਿਆ ਸੀ ਕਿ ਉਹ ਆਪਣੀ ਦਾਦੀ ਨੂੰ ਗੋਲੀ ਮਾਰਨ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਲਿਖਿਆ ਕਿ ਉਸ ਨੇ ਮਹਿਲਾ ਨੂੰ ਗੋਲੀ ਮਾਰ ਦਿੱਤੀ। ਫਿਰ ਉਸ ਨੇ ਲਿਖਿਆ ਕਿ ਉਹ ਇਕ ਪ੍ਰਾਇਮਰੀ ਸਕੂਲ 'ਚ ਗੋਲੀਬਾਰੀ ਕਰਨ ਜਾ ਰਿਹਾ ਹੈ। ਏਬਟ ਨੇ ਕਿਹਾ ਕਿ ਰਾਮੋਸ ਦਾ ਕੋਈ ਅਪਰਾਧਿਕ ਜਾਂ ਮਾਨਸਿਕ ਬੀਮਾਰੀ ਦਾ ਕੋਈ ਇਤਿਹਾਸ ਨਹੀਂ ਹੈ।
ਇਹ ਵੀ ਪੜ੍ਹੋ :-J&K : ਬਡਗਾਮ 'ਚ ਅੱਤਵਾਦੀਆਂ ਨੇ TV ਐਕਟ੍ਰੈੱਸ ਆਮਰੀਨ ਭੱਟ ਦਾ ਗੋਲੀ ਮਾਰ ਕੇ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਯਾਸੀਨ ਦੀ ਸਜ਼ਾ ਸੁਣ ਪਾਕਿ ਨੂੰ ਲੱਗਾ ਸਦਮਾ, PM ਸ਼ਰੀਫ਼ ਨੇ ਕਿਹਾ-ਭਾਰਤੀ ਲੋਕਤੰਤਰ ਲਈ ਕਾਲਾ ਦਿਨ
NEXT STORY