ਇੰਗਲਵੁੱਡ (ਅਮਰੀਕਾ) (ਏਪੀ)- ਦੱਖਣੀ ਕੈਲੀਫੋਰਨੀਆ ਦੇ ਇੱਕ ਕਾਲਜ ਕੈਂਪਸ ਵਿੱਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਗਲਵੁੱਡ ਦੇ ਮੇਅਰ ਜੇਮਜ਼ ਬੱਟਸ ਨੇ ਕਿਹਾ ਕਿ ਗੋਲੀਬਾਰੀ ਸਪਾਰਟਨ ਕਾਲਜ ਆਫ਼ ਐਰੋਨਾਟਿਕਸ ਐਂਡ ਟੈਕਨਾਲੋਜੀ ਕੈਂਪਸ ਵਿੱਚ ਸ਼ਾਮ 4 ਵਜੇ ਦੇ ਕਰੀਬ ਹੋਈ। ਬੱਟਸ ਨੇ ਨਿਊਜ਼ ਚੈਨਲ ਕੇਏਬੀਸੀ-ਟੀਵੀ 'ਤੇ ਕਿਹਾ ਕਿ ਸ਼ੱਕੀ ਫਰਾਰ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਖੱਡ 'ਚ ਡਿੱਗੀ ਕਾਰ, ਇਕੋ ਪਰਿਵਾਰ ਦੇ 8 ਮੈਂਬਰਾਂ ਦੀ ਮੌਤ
ਉਨ੍ਹਾਂ ਕਿਹਾ ਕਿ ਦੋਵੇਂ ਔਰਤਾਂ ਸਕੂਲ ਦੀਆਂ ਕਰਮਚਾਰੀ ਹਨ ਅਤੇ ਸ਼ੱਕੀ ਇੱਕ ਸਾਬਕਾ ਕਰਮਚਾਰੀ ਹੈ। ਗੋਲੀਬਾਰੀ ਸਕੂਲ ਦੇ ਇੱਕ ਦਫ਼ਤਰ ਵਿੱਚ ਹੋਈ। ਬੱਟਸ ਨੇ ਕਿਹਾ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਈਆਂ ਔਰਤਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਲਾਸ ਏਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਕਿ ਦੋ ਔਰਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਘਰਾਂ 'ਚ ਭਰ ਲਓ 2 ਮਹੀਨੇ ਦਾ ਰਾਸ਼ਨ...' ; ਬਾਰਡਰ ਨੇੜੇ ਰਹਿੰਦੇ ਲੋਕਾਂ ਨੂੰ ਜਾਰੀ ਹੋ ਗਏ ਹੁਕਮ
NEXT STORY