ਵਾਸ਼ਿੰਗਟਨ (ਬਿਊਰੋ)— ਦੁਨੀਆ ਦੇ ਪਹਿਲੇ ਸਪੇਸ ਹੋਟਲ ਦੀ ਪਹਿਲੀ ਝਲਕ ਮਿਲ ਗਈ ਹੈ। ਇਸ ਹੋਟਲ ਵਿਚ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਲਗਜ਼ਰੀ ਹੋਟਲ ਵਰਗਾ ਹੀ ਮਹਿਸੂਸ ਹੋਵੇਗਾ। ਇਸ ਲਈ ਹੋਟਲ ਵਿਚ ਰੈਸਟੋਰੈਂਟ, ਬਾਰ ਅਤੇ ਸਿਨੇਮਾ ਹਾਲ ਜਿਹੀਆਂ ਸਹੂਲਤਾਂ ਹੋਣਗੀਆਂ। ਇਕ ਵਾਰ ਵਿਚ ਇੱਥੇ 400 ਮਹਿਮਾਨਾਂ ਦੇ ਰਹਿਣ ਦੀ ਵਿਵਸਥਾ ਹੈ। 'ਦੀ ਗੇਟਵੇਅ ਫਾਉਂਡੇਸ਼ਨ' ਸਪੇਸ ਹੋਟਲ ਦਾ ਨਿਰਮਾਣ ਕਰ ਰਿਹਾ ਹੈ।
ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਦਾ ਵਰਨਣ ਹੇਠਾਂ ਕੀਤਾ ਗਿਆ ਹੈ।
1. ਤਕਨੀਕ ਨਾਲ ਲਗਜ਼ਰੀ 'ਤੇ ਫੋਕਸ
ਇਸ ਹੋਟਲ ਦਾ ਨਾਮ ਵੌਨ ਬਰੋਨ ਸਪੇਸ ਸਟੇਸ਼ਨ ਹੈ। ਇਸ ਦੇ ਨਿਰਮਾਣ ਲਈ ਉਸੇ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜਿਹੜੀ ਇੰਟਰਨੈਸ਼ਨਲ ਸਪੇਸ ਸੈਂਟਰ ਵਿਚ ਕੀਤੀ ਗਈ ਸੀ। ਭਾਵੇਂਕਿ ਹੋਟਲ ਨਿਰਮਾਣ ਦਾ ਉਦੇਸ਼ ਸਿਰਫ ਵਿਗਿਆਨਕ ਨਹੀਂ ਹੈ ਅਤੇ ਇਹ ਕਿਸੇ ਲਗਜ਼ਰੀ ਕਰੂਜ਼ ਦੀ ਤਰ੍ਹਾਂ ਹੈ। ਸ਼ਾਨਦਾਰ ਕਰੂਜ਼ ਵਿਚ ਮਿਲਣ ਵਾਲੀਆਂ ਸਹੂਲਤਾਂ ਵਿਚ ਕਾਕਟੇਲ ਬਾਰ ਦੀ ਸਹੂਲਤ ਵੀ ਹੋਵੇਗੀ।
2. ਹੋਟਲ ਵਿਚ ਨਕਲੀ ਗ੍ਰੈਵਿਟੀ ਦੀ ਵਰਤੋਂ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੱਖ ਸਪੇਸ ਹੋਟਲ ਵਿਚ ਨਕਲੀ ਗ੍ਰੈਵਿਟੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਮਹਿਮਾਨ ਸਧਾਰਨ ਵਾਂਗ ਤੁਰ-ਫਿਰ ਸਕਣ। ਇਸ ਦਾ ਫਾਇਦਾ ਇਹ ਹੋਵੇਗਾ ਕਿ ਲੰਬੇ ਸਮੇਂ ਤੱਕ ਰੁੱਕਣ ਵਾਲੇ ਮਹਿਮਾਨਾਂ ਨੂੰ ਮੁਸ਼ਕਲ ਨਹੀਂ ਹੋਵੇਗੀ ਅਤੇ ਘੱਟ ਸਮੇਂ ਲਈ ਰੁੱਕਣ ਵਾਲੇ ਮਹਿਮਾਨ ਵੀ ਬਹੁਤ ਆਸਾਨੀ ਨਾਲ ਇੱਥੇ ਰਹਿ ਸਕਣਗੇ।
3. ਮਿਲਣਗੀਆਂ ਕਰੂਜ਼ ਵਾਲੀਆਂ ਸਹੂਲਤਾਂ
ਸਪੇਸ ਹੋਟਲ ਵਿਚ ਕਰੂਜ਼ ਵਾਲੀਆਂ ਸਾਰੀਆਂ ਸ਼ਹੂਲਤਾਂ ਮਿਲਣਗੀਆਂ। ਮਹਿਮਾਨਾਂ ਲਈ ਬਾਰ, ਡਿਸਕ, ਡਾਂਸ ਕੌਰਨਰ ਤੋਂ ਲੈ ਕੇ ਆਰਾਮ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ।
4. ਸਪੇਸ ਹੋਟਲ ਵਿਚ ਹੋਵੇਗਾ ਘਰ ਜਿਹਾ ਮਾਹੌਲ
ਸਪੇਸ ਹੋਟਲ ਵਿਚ ਕੁੱਲ 23 ਪੋਡਸ ਹੋਣਗੇ, ਜਿਨ੍ਹਾਂ ਵਿਚ ਸੌਣ ਦੀਆਂ ਸਾਰੀਆਂ ਸਹੂਲਤਾਂ ਹੋਣਗੀਆਂ। ਇਸ ਦੇ ਨਾਲ ਹੀ ਹੋਟਲ ਦੇ ਅੰਦਰ ਕਮਰਿਆਂ ਵਿਚ ਬਿਲਕੁੱਲ ਨਰਮ ਫਰਨੀਚਰ ਅਤੇ ਨਿੱਘੇ ਰੰਗਾਂ ਦੀ ਵਰਤੋਂ ਕੀਤੀ ਜਾਵੇਗੀ। ਸਪੇਸ ਹੋਟਲ ਵਿਚ ਮਹਿਮਾਨ ਪੂਰੀ ਤਰ੍ਹਾਂ ਨਾਲ ਘਰ ਜਿਹਾ ਮਾਹੌਲ ਮਹਿਸੂਸ ਕਰਨ, ਇਸ ਗੱਲ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ।
ਕੈਨੇਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਸ਼ੀਸ਼ੇ 'ਚ ਪਈ ਤਰੇੜ, ਕਰਵਾਈ ਐਮਰਜੈਂਸੀ ਲੈਂਡਿੰਗ
NEXT STORY