ਵਾਸ਼ਿੰਗਟਨ (ਬਿਊਰੋ): ਕੋਵਿਡ-19 ਨੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਇਸ ਜਾਨਲੇਵਾ ਵਾਇਰਸ ਤੋਂ ਬਚਾਅ ਲਈ ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਲੋਕ ਵੀ ਆਪਣੇ ਤੌਰ 'ਤੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਨ। ਇਸ ਸਭ ਦੇ ਵਿਚ ਵੀਰਵਾਰ ਨੂੰ ਵਾਇਰਲ ਹੋਈ ਇਕ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਸਵੀਰ ਵਿਚ ਕੋਰੋਨਾ ਸੰਬੰਧੀ ਜਾਰੀ ਉਪਾਆਂ ਨੂੰ ਅਣਡਿੱਠਾ ਕੀਤਾ ਦੇਖਿਆ ਸਕਦਾ ਹੈ।
ਇਹ ਤਸਵੀਰ ਅਮਰੀਕਾ ਦੀ ਹੈ ਜਿੱਥੇ ਕੋਰੋਨਾਵਾਇਰਸ ਇਨਫੈਕਟਿਡਾਂ ਦੀ ਗਿਣਤੀ ਸਭ ਤੋਂ ਵੱਧ ਹੋ ਚੁੱਕੀ ਹੈ। ਸਾਵਧਾਨੀ ਦੇ ਤਹਿਤ ਇੱਥੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਸਵੀਰ ਵਿਚ ਬਿਨਾਂ ਕੱਪੜਿਆਂ ਦੇ ਇਕ ਮਹਿਲਾ ਮਸ਼ਹੂਰ “Charging Bull'' ਦੀ ਮੂਰਤੀ 'ਤੇ ਬੈਠੇ ਦਿਖਾਈ ਦੇ ਰਹੀ ਹੈ। ਕੁਆਰੰਟੀਨ ਦੇ ਪ੍ਰਭਾਵੀ ਹੋਣ ਕਾਰਨ ਜ਼ਿਆਦਾਤਰ ਸੜਕਾਂ ਖਾਲੀ ਸਨ। ਇਸ ਲਈ ਇਸ ਘਟਨਾਕ੍ਰਮ ਨੂੰ ਰੋਕਣ ਲਈ ਉੱਥੇ ਕੋਈ ਮੌਜੂਦ ਨਹੀਂ ਸੀ। ਇਕ ਪੋਸਟ ਫੋਟੋਗ੍ਰਾਫਰ ਨੇ ਮਹਿਲਾ ਦੀ ਤਸਵੀਰ ਖਿੱਚੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਹੋਇਆ ਕੋਰੋਨਾਵਾਇਰਸ
NEXT STORY