ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਅਫਗਾਨ ਸ਼ਾਂਤੀ ਦੂਤ ਜ਼ਲਮਯ ਖਲੀਲਜ਼ਾਦ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਆਪਣੇ ਬਿਆਨ ਵਿਚ ਖਲੀਲਜ਼ਾਦ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸੰਬੰਧਾਂ ਦਾ ਵਿਸਥਾਰ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਕਿ ਇਸਲਾਮਾਬਾਦ ਕਾਬੁਲ ਪ੍ਰਤੀ ਆਪਣੀਆਂ ਨੀਤੀਆਂ 'ਤੇ ਦੁਬਾਰਾ ਵਿਚਾਰ ਨਹੀਂ ਕਰਦਾ। ਅਫਗਾਨਿਸਤਾਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਅਫਗਾਨਿਸਤਾਨ ਸਮਝੌਤੇ ਦੇ ਲਈ ਅਮਰੀਕੀ ਦੇ ਵਿਸ਼ੇਸ਼ ਪ੍ਰਤੀਨਿਧੀ ਖਲੀਲਜ਼ਾਦ ਨੇ ਇਹ ਗੱਲ ਵੀਰਵਾਰ ਨੂੰ ਉਸ ਸਮੇਂ ਕਹੀ ਜਦੋਂ ਉਹ ਬਾਮਿਆਨ, ਜਬਜ਼ਾਨ ਅਤੇ ਪਰਵਾਨ ਸੂਬੇ ਦੇ ਨੌਜਵਾਨਾਂ ਨੂੰ ਵੀਡੀਓ ਕਾਲ ਜ਼ਰੀਏ ਸੰਬੋਧਿਤ ਕਰ ਰਹੇ ਸਨ।
ਵਾਸ਼ਿੰਗਟਨ ਦੇ ਦੂਤ ਨੇ ਕਿਹਾ ਕਿ ਅਫਗਾਨਿਸਤਾਨ, ਤਾਲਿਬਾਨ ਅਤੇ ਅਮਰੀਕਾ ਵਿਚ ਸੰਭਾਵਿਤ ਸ਼ਾਂਤੀ ਸਮਝੌਤੇ ਦੇ ਇਲਾਵਾ ਇਸਲਾਮਾਬਾਦ ਅਤੇ ਕਾਬੁਲ ਵੀ ਇਕ ਸਮਝੌਤਾ ਕਰਨਗੇ ਜਿਸ ਦੇ ਜ਼ਰੀਏ ਪਾਕਿਸਤਾਨ ਅਫਗਾਨਿਸਤਾਨ ਵਿਚ ਹੋਰ ਵੱਧ ਰਚਨਾਤਮਕ ਭੂਮਿਕਾ ਨਿਭਾ ਸਕੇਗਾ। ਵਿਸ਼ੇਸ਼ ਦੂਤ ਖਲੀਲਜ਼ਾਦ ਸ਼ਾਂਤੀ ਵਾਰਤਾ ਦੇ ਨਵੇਂ ਦੌਰ ਤੋਂ ਪਹਿਲਾਂ ਕਾਬੁਲ ਪਰਤ ਆਏ ਹਨ। ਉਨ੍ਹਾਂ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਤਚਾਲੇ ਇਕ ਸਮਝੌਤਾ ਹੋਵੇ ਜਿਸ ਨਾਲ ਸ਼ਾਂਤੀ ਸਥਾਪਿਤ ਹੋ ਸਕੇ ਅਤੇ ਅਫਗਾਨਿਸਤਾਨ ਵਿਚ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਦਖਲ ਅੰਦਾਜ਼ੀ ਨੂੰ ਰੋਕਿਆ ਜਾ ਸਕੇ।'' ਪਾਕਿਸਤਾਨ ਨੂੰ ਹੋਰ ਜ਼ਿਆਦਾ ਸਕਰਾਤਮਕ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ,'' ਜੇਕਰ ਉਹ ਵਾਸ਼ਿੰਗਟਨ ਨਾਲ ਬਿਹਤਰ ਸੰਬੰਧ ਚਾਹੁੰਦਾ ਹੈ ਤਾਂ ਅਫਗਾਨਿਸਤਾਨ ਪ੍ਰਤੀ ਉਸ ਦੀ ਨੀਤੀ ਵਿਚ ਤਬਦੀਲੀ ਹੋਣੀ ਚਾਹੀਦੀ ਹੈ ਨਹੀਂ ਤਾਂ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਸੁਧਾਰ ਨਹੀਂ ਹੋਵੇਗਾ।''
ਭਾਰਤ ਦੇ ਦਾਅਵੇ ਨੂੰ ਅਮਰੀਕਾ ਨੇ ਕੀਤਾ ਖਾਰਿਜ, ਕਿਹਾ ਪਾਕਿ ਤੋਂ ਕੋਈ ਵੀ ਐੱਫ-16 ਨਹੀਂ ਹੋਇਆ ਗਾਇਬ
NEXT STORY