ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਮਿਸੀਸਿਪੀ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 10 ਸਾਲ ਦੇ ਬੱਚੇ ਨੂੰ ਪੁਲਸ ਨੇ ਪਿਸ਼ਾਬ ਕਰਨ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਹੈ। ਨਿਊਯਾਰਕ ਪੋਸਟ ਦੇ ਅਨੁਸਾਰ ਪੁਲਸ ਨੇ ਲੜਕੇ ਨੂੰ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ 'ਤੇ ਗ੍ਰਿਫ਼ਤਾਰ ਕੀਤਾ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਕਾਰਨ ਬੱਚਾ ਦਹਿਸ਼ਤ ਵਿੱਚ ਹੈ।
ਇਸ ਪੂਰੀ ਘਟਨਾ 'ਤੇ ਪੁਲਸ ਨੇ ਕਿਹਾ ਕਿ ਉਸ ਨੇ ਬੱਚੇ ਨੂੰ ਕਾਰ ਦੇ ਪਿੱਛੇ ਜਨਤਕ ਥਾਂ 'ਤੇ ਪਿਸ਼ਾਬ ਕਰਦੇ ਦੇਖਿਆ, ਇਸ ਲਈ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਇਕ ਟੀਵੀ ਸਟੇਸ਼ਨ ਨਾਲ ਗੱਲ ਕਰਦਿਆਂ ਬੱਚੇ ਦੀ ਮਾਂ ਨੇ ਕਿਹਾ ਕਿ ਬੱਚੇ ਨੇ ਬਿਨਾਂ ਪੁੱਛੇ ਕਾਰ 'ਚ ਪਿਸ਼ਾਬ ਕਰ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਇਕ ਪੁਲਸ ਅਧਿਕਾਰੀ ਨੇ ਸਿਰਫ ਚਿਤਾਵਨੀ ਦੇ ਕੇ ਕਾਰ 'ਚ ਵਾਪਸ ਜਾਣ ਲਈ ਕਿਹਾ ਪਰ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਗਏ।
ਇਹ ਵੀ ਪੜ੍ਹੋ : ਅਰੁਣਾ ਮਸੀਹ ਅਮਰੀਕੀ ਸੁਪਰੀਮ ਕੋਰਟ ਦੀ ਹੋਵੇਗੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਤੇ ਦੱਖਣੀ ਏਸ਼ੀਆਈ ਜੱਜ
ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਨੇ ਅੱਗੇ ਕਿਹਾ ਕਿ 10 ਸਾਲ ਦੇ ਬੱਚੇ ਨੂੰ ਜੇਲ੍ਹ ਭੇਜਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬੱਚੇ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਡਰ ਗਿਆ ਸੀ। ਜਦੋਂ ਪੁਲਸ ਅਧਿਕਾਰੀ ਨੇ ਲੜਕੇ ਨੂੰ ਕਾਰ 'ਚੋਂ ਬਾਹਰ ਕੱਢਿਆ ਤਾਂ ਉਹ ਰੋਣ ਲੱਗ ਪਿਆ।
ਬੱਚੇ ਨੇ ਦੱਸਿਆ ਕਿ ਜਦੋਂ ਪੁਲਸ ਅਧਿਕਾਰੀ ਉਸ ਨੂੰ ਕਾਰ 'ਚੋਂ ਬਾਹਰ ਕੱਢ ਕੇ ਲੈ ਗਏ ਤਾਂ ਉਹ ਕੰਬਣ ਲੱਗਾ। ਰਿਪੋਰਟਾਂ ਮੁਤਾਬਕ ਬੱਚੇ ਨੂੰ ਜੇਲ੍ਹ ਲਿਜਾਣ ਤੋਂ ਬਾਅਦ ਕੁਝ ਸਮੇਂ ਬਾਅਦ ਉਸ ਦੀ ਮਾਂ ਕੋਲ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ, ਇਸ ਪੂਰੀ ਘਟਨਾ ਦੌਰਾਨ ਉਸ ਦੇ ਹੱਥਾਂ 'ਚ ਹੱਥਕੜੀ ਨਹੀਂ ਲਗਾਈ ਗਈ।
ਇਹ ਵੀ ਪੜ੍ਹੋ : 27 ਸਾਲ ਦੀ ਨੌਕਰੀ 'ਚ ਇਕ ਦਿਨ ਦੀ ਵੀ ਨਹੀਂ ਲਈ ਛੁੱਟੀ, ਇਨਾਮ 'ਚ ਮਿਲੀ ਟਾਫੀ... ਫਿਰ ਹੋਇਆ ਕੁਝ ਅਜਿਹਾ
ਇਸ ਘਟਨਾ 'ਤੇ ਪੁਲਸ ਦਾ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀ ਰਿਚਰਡ ਚੈਂਡਲਰ ਨੇ ਰਾਜ ਦੇ ਯੂਥ ਕੋਰਟ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ 10 ਸਾਲ ਦੀ ਉਮਰ ਦੇ ਬੱਚਿਆਂ ਬਾਰੇ ਰਿਪੋਰਟ ਕੀਤੀ ਜਾ ਸਕਦੀ ਹੈ, ਜੇਕਰ ਉਹ ਕੁਝ ਗੈਰ-ਕਾਨੂੰਨੀ ਕੰਮ ਕਰਦੇ ਨਜ਼ਰ ਆਉਣ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰੁਣਾ ਮਸੀਹ ਅਮਰੀਕੀ ਸੁਪਰੀਮ ਕੋਰਟ ਦੀ ਹੋਵੇਗੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਤੇ ਦੱਖਣੀ ਏਸ਼ੀਆਈ ਜੱਜ
NEXT STORY