ਕਾਰਾਕਾਸ/ਵਾਸ਼ਿੰਗਟਨ: ਨਵੇਂ ਸਾਲ ਦੇ ਸ਼ੁਰੂ ਹੁੰਦਿਆਂ ਹੀ ਦੁਨੀਆ 'ਤੇ ਤੀਜੀ ਵਿਸ਼ਵ ਜੰਗ ਦੇ ਬੱਦਲ ਮੰਡਰਾਉਣ ਲੱਗੇ ਹਨ। ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ 'ਤੇ ਵੱਡਾ ਹਮਲਾ ਕਰ ਦਿੱਤਾ ਹੈ। ਸ਼ਨੀਵਾਰ ਤੜਕੇ ਕਰੀਬ 2 ਵਜੇ ਕਾਰਾਕਾਸ ਵਿੱਚ ਘੱਟੋ-ਘੱਟ ਸੱਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਿਸ ਨਾਲ ਪੂਰਾ ਸ਼ਹਿਰ ਦਹਿਲ ਗਿਆ। ਰਿਪੋਰਟਾਂ ਅਨੁਸਾਰ ਅਮਰੀਕੀ ਫੌਜ ਨੇ ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਦੇ ਘਰ ਤੇ ਇੱਕ ਪ੍ਰਮੁੱਖ ਨੇਵੀ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਹੈ।
ਧਮਾਕਿਆਂ ਨਾਲ ਕੰਬੀਆਂ ਖਿੜਕੀਆਂ, ਸ਼ਹਿਰ ਦੀ ਬੱਤੀ ਹੋਈ ਗੁੱਲ
ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕੇ ਇੰਨੇ ਜ਼ਬਰਦਸਤ ਸਨ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਤੱਕ ਹਿੱਲ ਗਈਆਂ। ਧਮਾਕਿਆਂ ਤੋਂ ਤੁਰੰਤ ਬਾਅਦ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਦੇਖੇ ਗਏ। ਦਹਿਸ਼ਤ ਦੇ ਮਾਰੇ ਲੋਕ ਅੱਧੀ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਹਾਲਾਂਕਿ ਵੈਨੇਜ਼ੁਏਲਾ ਸਰਕਾਰ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੁੱਖ ਕਾਰਨ
ਅਮਰੀਕਾ ਅਤੇ ਵੈਨੇਜ਼ੁਏਲਾ ਵਿਚਾਲੇ ਇਹ ਤਣਾਅ ਰਾਤੋ-ਰਾਤ ਪੈਦਾ ਨਹੀਂ ਹੋਇਆ, ਸਗੋਂ ਇਸ ਪਿੱਛੇ ਕਈ ਡੂੰਘੇ ਕਾਰਨ ਹਨ:
• ਨਸ਼ਾ ਤਸਕਰੀ ਦੇ ਇਲਜ਼ਾਮ: ਡੋਨਾਲਡ ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਇੱਕ ਡਰੱਗ ਕਾਰਟੇਲ ਚਲਾ ਰਹੇ ਹਨ। ਅਮਰੀਕਾ ਨੇ ਵੇਨੇਜ਼ੁਏਲਾ ਨੂੰ 'ਨਸ਼ਾ ਤਸਕਰੀ ਦਾ ਕੇਂਦਰ' ਕਰਾਰ ਦਿੱਤਾ ਹੈ।
• ਤੇਲ ਭੰਡਾਰਾਂ 'ਤੇ ਕਬਜ਼ੇ ਦੀ ਜੰਗ: ਵੈਨੇਜ਼ੁਏਲਾਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ (303 ਅਰਬ ਬੈਰਲ ਤੋਂ ਵੱਧ) ਹੈ। ਮਾਦੁਰੋ ਦਾ ਕਹਿਣਾ ਹੈ ਕਿ ਅਮਰੀਕਾ ਅਸਲ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਡੇਗ ਕੇ ਵੇਨੇਜ਼ੁਏਲਾ ਦੇ ਤੇਲ ਅਤੇ ਖਣਿਜ ਸੰਸਾਧਨਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।
• ਰੂਸ ਅਤੇ ਚੀਨ ਦਾ ਪ੍ਰਭਾਵ: ਵੈਨੇਜ਼ੁਏਲਾ ਦੇ ਰੂਸ, ਚੀਨ, ਈਰਾਨ ਅਤੇ ਕਿਊਬਾ ਨਾਲ ਨਜ਼ਦੀਕੀ ਸਬੰਧ ਅਮਰੀਕਾ ਲਈ ਵੱਡੀ ਚੁਣੌਤੀ ਹਨ। ਬੀਤੇ ਸਮੇਂਂ ਦੌਰਾਨ ਰੂਸ ਨੇ ਮਾਦੁਰੋ ਨੂੰ ਖੁੱਲ੍ਹਾ ਸਮਰਥਨ ਦਿੰਦੇ ਹੋਏ ਹਥਿਆਰ ਅਤੇ ਫੌਜੀ ਸਲਾਹਕਾਰ ਵੀ ਭੇਜੇ ਸਨ।
• ਸੱਤਾ ਬਦਲਣ ਦਾ ਦਬਾਅ: ਟਰੰਪ ਵਾਰ-ਵਾਰ ਮਾਦੁਰੋ 'ਤੇ ਸੱਤਾ ਛੱਡਣ ਲਈ ਦਬਾਅ ਪਾ ਰਹੇ ਹਨ ਅਤੇ ਉਨ੍ਹਾਂ 'ਤੇ ਸਖ਼ਤ ਆਰਥਿਕ ਪਾਬੰਦੀਆਂ ਵੀ ਲਗਾਈਆਂ ਹੋਈਆਂ ਹਨ।
ਅਮਰੀਕਾ ਪਹਿਲਾਂ ਹੀ ਕਰ ਚੁੱਕਾ ਹੈ ਕਿਸ਼ਤੀਆਂ 'ਤੇ ਕਈ ਹਮਲੇ
ਅਮਰੀਕਾ ਦੀ 'ਆਪ੍ਰੇਸ਼ਨ ਸਾਉਦ੍ਰਨ ਸਪੀਅਰ' ਮੁਹਿੰਮ ਅਮਰੀਕੀ ਸੈਨਾ ਪਹਿਲਾਂ ਹੀ ਕੈਰੇਬੀਅਨ ਸਾਗਰ ਵਿੱਚ 'ਆਪ੍ਰੇਸ਼ਨ ਸਾਉਦ੍ਰਨ ਸਪੀਅਰ' ਤਹਿਤ ਵੱਡਾ ਫੌਜੀ ਅਭਿਆਸ ਕਰ ਰਹੀ ਹੈ, ਜਿਸ ਵਿੱਚ USS ਗੇਰਾਡਲ ਆਰ ਫੋਰਡ ਵਰਗੇ ਏਅਰਕ੍ਰਾਫਟ ਕੈਰੀਅਰ ਸ਼ਾਮਲ ਹਨ। ਅਮਰੀਕਾ ਪਹਿਲਾਂ ਹੀ ਨਸ਼ਾ ਤਸਕਰੀ ਦੇ ਸ਼ੱਕ ਵਿੱਚ ਕਈ ਕਿਸ਼ਤੀਆਂ 'ਤੇ ਹਮਲੇ ਕਰ ਚੁੱਕਾ ਹੈ, ਜਿਸ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
US 'ਚ ਗ੍ਰੀਨ ਕਾਰਡ ਲੈਣਾ ਹੋਇਆ ਹੋਰ ਵੀ ਔਖਾ; ਸਿਰਫ਼ ਵਿਆਹ ਨਾਲ ਨਹੀਂ ਮਿਲੇਗੀ ਪੱਕੀ ਰਿਹਾਇਸ਼, ਹੁਣ...
NEXT STORY