ਵਾਸ਼ਿੰਗਟਨ : ਅਮਰੀਕਾ ਵਿੱਚ ਪੱਕੇ ਤੌਰ 'ਤੇ ਰਹਿਣ (Green Card) ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਨਿਯਮ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੋ ਗਏ ਹਨ। ਸੂਤਰਾਂ ਅਨੁਸਾਰ, ਹੁਣ ਸਿਰਫ਼ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾ ਲੈਣਾ ਹੀ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਕਾਫ਼ੀ ਨਹੀਂ ਰਿਹਾ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਕੀ ਵਿਆਹ ਅਸਲੀ ਹੈ ਜਾਂ ਸਿਰਫ਼ ਕਾਨੂੰਨੀ ਦਸਤਾਵੇਜ਼ ਪ੍ਰਾਪਤ ਕਰਨ ਲਈ ਕੀਤਾ ਗਿਆ ਇਕ ਸਮਝੌਤਾ।
ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼
'ਇਕੱਠੇ ਰਹਿਣਾ' ਹੈ ਸਭ ਤੋਂ ਵੱਡੀ ਸ਼ਰਤ
ਇਮੀਗ੍ਰੇਸ਼ਨ ਮਾਹਿਰ ਬ੍ਰੈਡ ਬਰਨਸਟਾਈਨ ਮੁਤਾਬਕ, ਗ੍ਰੀਨ ਕਾਰਡ ਦੀਆਂ ਅਰਜ਼ੀਆਂ 'ਤੇ ਹੁਣ ਬਹੁਤ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਰਿਸ਼ਤੇ ਵਿੱਚ ਹੋਣਾ ਗ੍ਰੀਨ ਕਾਰਡ ਨਹੀਂ ਦਿਵਾਏਗਾ, ਸਗੋਂ ਪਤੀ-ਪਤਨੀ ਦਾ ਇਕੱਠੇ ਰਹਿਣਾ (Cohabitation) ਬਹੁਤ ਜ਼ਰੂਰੀ ਹੈ। ਜੇਕਰ ਕੋਈ ਜੋੜਾ ਵਿਆਹ ਤੋਂ ਬਾਅਦ ਵੱਖ-ਵੱਖ ਰਹਿ ਰਿਹਾ ਹੈ, ਤਾਂ ਇਮੀਗ੍ਰੇਸ਼ਨ ਵਿਭਾਗ ਵਿਆਹ ਵਿੱਚ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਸਕਦਾ ਹੈ, ਜਿਸ ਨਾਲ ਅਰਜ਼ੀ ਸਿੱਧੇ ਤੌਰ 'ਤੇ ਰੱਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਪਹਾੜਾਂ 'ਚ ਕ੍ਰੈਸ਼ ਹੋ ਗਿਆ ਯਾਤਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ, ਸਾਰੇ ਸਵਾਰਾਂ ਦੀ ਮੌਤ
ਅਧਿਕਾਰੀਆਂ ਨੂੰ ਬਹਾਨਿਆਂ ਵਿੱਚ ਕੋਈ ਦਿਲਚਸਪੀ ਨਹੀਂ
ਸੂਤਰਾਂ ਮੁਤਾਬਕ, ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਦੇ ਨਿਯਮ ਹੁਣ ਇੰਨੇ ਸਖ਼ਤ ਹਨ ਕਿ ਅਧਿਕਾਰੀ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਕਿ ਜੋੜਾ ਕਿਸੇ ਮਜ਼ਬੂਰੀ (ਜਿਵੇਂ ਕਿ ਕੰਮ, ਪੜ੍ਹਾਈ ਜਾਂ ਵਿੱਤੀ ਕਾਰਨ) ਕਰਕੇ ਵੱਖ ਰਹਿ ਰਿਹਾ ਹੈ। ਉਨ੍ਹਾਂ ਦਾ ਇਕੋ-ਇਕ ਮਕਸਦ ਇਹ ਦੇਖਣਾ ਹੈ ਕਿ ਤੁਸੀਂ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਹੋ ਜਾਂ ਨਹੀਂ। ਅਰਜ਼ੀ ਸਿਰਫ਼ ਉਦੋਂ ਹੀ ਸਵੀਕਾਰ ਕੀਤੀ ਜਾਵੇਗੀ ਜਦੋਂ ਇਹ ਸਾਬਤ ਹੋ ਜਾਵੇਗਾ ਕਿ ਵਿਆਹ 'ਸੱਚੇ ਇਰਾਦੇ' ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ
ਇਸ ਤੋਂ ਇਲਾਵਾ, ਟਰੰਪ ਪ੍ਰਸ਼ਾਸਨ ਨੇ ਕੁਝ ਹੋਰ ਸਖ਼ਤ ਕਦਮ ਵੀ ਚੁੱਕੇ ਹਨ:
• ਗ੍ਰੀਨ ਕਾਰਡ ਬਿਨੈਕਾਰਾਂ ਲਈ ਵਰਕ ਪਰਮਿਟ ਦੀ ਮਿਆਦ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ।
• ਡਾਇਵਰਸਿਟੀ ਵੀਜ਼ਾ (DV) ਲਾਟਰੀ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
• 19 'ਚਿੰਤਾਜਨਕ ਦੇਸ਼ਾਂ' ਦੇ ਸਥਾਈ ਨਿਵਾਸੀਆਂ ਦੇ ਗ੍ਰੀਨ ਕਾਰਡਾਂ ਦੀ ਮੁੜ ਸਮੀਖਿਆ ਦੇ ਹੁਕਮ ਦਿੱਤੇ ਗਏ ਹਨ।
ਇਹ ਸਖ਼ਤੀ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਵਧਾਈ ਗਈ ਹੈ, ਜਿਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਸ਼ਾਮਲ ਸਨ।
ਇਹ ਵੀ ਪੜ੍ਹੋ: ਉਡਾਣ ਤੋਂ ਐਨ ਪਹਿਲਾਂ ਪਾਇਲਟ ਦੇ ਨਸ਼ੇ 'ਚ ਹੋਣ ਦਾ ਮਾਮਲਾ; ਕੈਨੇਡਾ ਨੇ ਏਅਰ ਇੰਡੀਆ ਨੂੰ ਦਿੱਤੀ ਸਖ਼ਤ ਚਿਤਾਵਨੀ
Breaking : ਅਮਰੀਕਾ ਨੇ ਛੇੜ 'ਤੀ 'ਜੰਗ'! ਉੱਡਾ 'ਤਾ ਕਾਰਾਕਾਸ ਮਿਲਟਰੀ ਬੇਸ
NEXT STORY