ਨਵੀਂ ਦਿੱਲੀ (ਭਾਸ਼ਾ)- ਅਮਰੀਕਾ ਨੇ ਵਪਾਰ ਦੇ ਮਾਮਲੇ ’ਚ ਇਕ ਵਾਰ ਫਿਰ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ। ਹਾਲਾਂਕਿ ਇਸ ਦੌਰਾਨ ਭਾਰਤ ਅਤੇ ਅਮਰੀਕਾ ਦਾ ਦੋਪੱਖੀ ਵਪਾਰ ਵੀ ਸਾਲ ਭਰ ਪਹਿਲਾਂ ਦੀ ਤੁਲਨਾ ’ਚ ਘਟ ਹੋਇਆ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
59.67 ਅਰਬ ਡਾਲਰ ਰਿਹਾ ਦੋਪੱਖੀ ਵਪਾਰ
ਵਣਜ ਮੰਤਰਾਲਾ ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਯਾਨੀ ਅਪ੍ਰੈਲ ਤੋਂ ਸਤੰਬਰ 2023 ਦੌਰਾਨ ਭਾਰਤ ਅਤੇ ਅਮਰੀਕਾ ਦਰਮਿਆਨ ਦੋਪੱਖੀ ਵਪਾਰ 59.67 ਅਰਬ ਡਾਲਰ ਰਿਹਾ ਹੈ। ਇਹ ਸਾਲ ਭਰ ਪਹਿਲਾਂ ਦੀ ਇਸੇ ਮਿਆਦ ’ਚ ਯਾਨੀ ਅਪ੍ਰੈਲ ਤੋਂ ਸਤੰਬਰ 2022 ਦੌਰਾਨ 67.28 ਅਰਬ ਡਾਲਰ ਰਿਹਾ ਸੀ। ਮਤਲਬ ਸਾਲ ਭਰ ਪਹਿਲਾਂ ਦੀ ਤੁਲਨਾ ’ਚ ਭਾਰਤ ਅਤੇ ਅਮਰੀਕਾ ਦਾ ਆਪਸੀ ਵਪਾਰ 11.3 ਫ਼ੀਸਦੀ ਘਟ ਹੋਇਆ ਹੈ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ
ਅਮਰੀਕਾ ਨੂੰ ਬਰਾਮਦ ਘਟ ਕੇ 38.28 ਅਰਬ ਡਾਲਰ ਰਹੀ
ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਸ਼ੁਰੂ ਹੋਏ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਅਮਰੀਕਾ ਨੂੰ ਬਰਾਮਦ ਘਟ ਕੇ 38.28 ਅਰਬ ਡਾਲਰ ਹੋ ਗਈ, ਇਹ ਪਿਛਲੇ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ 41.49 ਅਰਬ ਡਾਲਰ ਰਹੀ ਸੀ। ਦੂਜੇ ਪਾਸੇ ਇਸ ਦੌਰਾਨ ਅਮਰੀਕਾ ਤੋਂ ਦਰਾਮਦ ਸਾਲ ਭਰ ਪਹਿਲਾਂ ਦੇ 25.79 ਅਰਬ ਡਾਲਰ ਤੋਂ ਘਟ ਹੋ ਕੇ 21.39 ਅਰਬ ਡਾਲਰ ਰਹਿ ਗਈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਆਉਣ ਵਾਲੇ ਸਮੇਂ ’ਚ ਭਾਰਤ ਅਤੇ ਅਮਰੀਕਾ ਦਰਮਿਆਨ ਵਧੇਗਾ ਵਪਾਰ
ਕੌਮਾਂਤਰੀ ਮੰਗ ’ਚ ਕਮਜ਼ੋਰੀ ਕਾਰਨ ਭਾਰਤ ਅਤੇ ਅਮਰੀਕਾ ਦਰਮਿਆਨ ਬਰਾਮਦ ਅਤੇ ਦਰਾਮਦ ’ਚ ਗਿਰਾਵਟ ਆ ਰਹੀ ਹੈ ਪਰ ਜਲਦ ਹੀ ਇਸ ਟਰੈਂਡ ’ਚ ਬਦਲਾਅ ਆਉਣ ਦੀ ਉਮੀਦ ਹੈ। ਐਕਸਪਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਾਲਾਂ ’ਚ ਅਮਰੀਕਾ ਦੇ ਨਾਲ ਭਾਰਤ ਦੇ ਦੋਪੱਖੀ ਵਪਾਰ ਦੇ ਵਧਣ ਦਾ ਰੁਝਾਨ ਜਾਰੀ ਰਹੇਗਾ, ਕਿਉਂਕਿ ਦੋਵੇਂ ਦੇਸ਼ ਆਪਸੀ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤ ਅਤੇ ਚੀਨ ਦਰਮਿਆਨ 58.11 ਅਰਬ ਡਾਲਰ ਰਿਹਾ ਵਪਾਰ
ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਭਾਰਤ ਅਤੇ ਚੀਨ ਦਰਮਿਆਨ ਦੋਪੱਖੀ ਵਪਾਰ 58.11 ਅਰਬ ਡਾਲਰ ਰਿਹਾ। ਇਹ ਸਾਲ ਭਰ ਪਹਿਲਾਂ ਦੀ ਤੁਲਨਾ ’ਚ 3.56 ਫ਼ੀਸਦੀ ਘਟ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ ’ਚ ਭਾਰਤ ਤੋਂ ਚੀਨ ਨੂੰ ਬਰਾਮਦ ਮਾਮੂਲੀ ਰੂਪ ਨਾਲ ਘਟ ਕੇ 7.74 ਅਰਬ ਡਾਲਰ ਰਹਿ ਗਈ। ਇਸ ਦੌਰਾਨ ਚੀਨ ਦੀ ਦਰਾਮਦ ਵੀ ਸਾਲ ਭਰ ਪਹਿਲਾਂ ਦੇ 52.42 ਅਰਬ ਡਾਲਰ ਤੋਂ ਘਟ ਕੇ 50.47 ਅਰਬ ਡਾਲਰ ’ਤੇ ਆ ਗਈ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਕੈਨੇਡਾ ਡਿਪਲੋਮੈਟਿਕ ਵਿਵਾਦ 'ਤੇ ਘਿਰੇ ਟਰੂਡੋ, ਵਿਰੋਧੀ ਧਿਰ ਦੇ ਨੇਤਾ ਨੇ ਦੱਸਿਆ ਕਮਜ਼ੋਰ ਆਗੂ
NEXT STORY